ਚੰਡੀਗੜ੍ਹ, 15 ਮਾਰਚ 2024: ਚੰਡੀਗੜ੍ਹ (Chandigarh) ਦੇ ਮੇਅਰ ਕੁਲਦੀਪ ਕੁਮਾਰ ਨੇ 24 ਘੰਟੇ ਪਾਣੀ ਅਤੇ 20 ਹਜ਼ਾਰ ਲੀਟਰ ਮੁਫ਼ਤ ਪਾਣੀ ਦੇਣ ਦੇ ਮੁੱਦੇ ਨੂੰ ਲੈ ਕੇ ਅੱਜ ਬੈਠਕ ਸੱਦੀ ਸੀ। ਇਸ ਸਬੰਧੀ ਬੈਠਕ ਵਿੱਚ ਜ਼ਬਰਦਸਤ ਹੰਗਾਮਾ ਹੋਇਆ। 24 ਘੰਟੇ ਚੱਲਣ ਵਾਲੇ ਪਾਣੀ ਦੇ ਪ੍ਰਾਜੈਕਟ ’ਤੇ ਪਿਛਲੇ ਕਈ ਸਾਲਾਂ ਤੋਂ ਕੰਮ ਚੱਲ ਰਿਹਾ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ ਮਨੀਮਾਜਰਾ ਤੋਂ ਹੋਣ ਜਾ ਰਹੀ ਹੈ। ਬੈਠਕ ਵਿੱਚ ਮੇਅਰ ਕੁਲਦੀਪ ਕੁਮਾਰ ਇਸ ਪ੍ਰਾਜੈਕਟ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਨਗੇ।
ਚੰਡੀਗੜ੍ਹ (Chandigarh)ਦੇ ਮੇਅਰ ਕੁਲਦੀਪ ਕੁਮਾਰ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਕਿਸੇ ਨੇ 24 ਘੰਟੇ ਪਾਣੀ ਨਹੀਂ ਮੰਗਿਆ। 24 ਘੰਟੇ ਪਾਣੀ ਦਾ ਪ੍ਰਾਜੈਕਟ ਫਜ਼ੂਲ ਖਰਚੀ ਵੱਲ ਵਧ ਰਿਹਾ ਹੈ। ਇਸ ਨਾਲ ਪੈਸੇ ਅਤੇ ਪਾਣੀ ਦੋਵਾਂ ਦੀ ਬਰਬਾਦੀ ਹੋਵੇਗੀ। 24 ਘੰਟੇ ਪਾਣੀ ਦੀ ਬਜਾਏ 20 ਹਜ਼ਾਰ ਲੀਟਰ ਪਾਣੀ ਮੁਫ਼ਤ ਦੇਣਾ ਬਿਹਤਰ ਹੈ। ਦਿੱਲੀ ਵਿੱਚ ਵੀ ਰਾਜਪਾਲ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ। ਪਰ ਉਨ੍ਹਾਂ ਦੀ ਪਾਰਟੀ ਨੇ ਅਜਿਹਾ ਕੀਤਾ ਹੈ। ਚੰਡੀਗੜ੍ਹ ‘ਚ ਵੀ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ ਪਰ ਫਿਰ ਵੀ ਉਹ ਇਸ ‘ਤੇ ਅਮਲ ਕਰਨਗੇ।