Site icon TheUnmute.com

ਤਾਮਿਲਨਾਡੂ ਦੀ ਪਟਾਕਾ ਫੈਕਟਰੀ ‘ਚ ਜ਼ਬਰਦਸਤ ਧਮਾਕਾ, 9 ਜਣਿਆਂ ਦੀ ਮੌਤ

firecracker factory

ਚੰਡੀਗੜ੍ਹ, 17 ਫਰਵਰੀ 2024: ਤਾਮਿਲਨਾਡੂ (Tamil Nadu) ਦੇ ਵਿਰੁਧੁਨਗਰ ਵਿੱਚ ਸ਼ਨੀਵਾਰ ਨੂੰ ਇੱਕ ਪਟਾਕਾ ਫੈਕਟਰੀ (firecracker factory) ਵਿੱਚ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 9 ਜਣਿਆਂ ਦੀ ਮੌਤ ਹੋ ਗਈ ਹੈ । ਇਸ ਧਮਾਕੇ ਵਿਚ ਛੇ ਹੋਰ ਜਣੇ ਵੀ ਜ਼ਖਮੀ ਹੋ ਗਏ। ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਮੁੱਢਲੀ ਜਾਂਚ ਮੁਤਾਬਕ ਮ੍ਰਿਤਕਾਂ ਵਿੱਚ ਬੀਬੀਆਂ ਵੀ ਸ਼ਾਮਲ ਹਨ।

ਹਾਦਸੇ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਧਮਾਕਾ ਫੈਕਟਰੀ ਦੇ ਕੈਮੀਕਲ ਮਿਕਸਿੰਗ ਰੂਮ ‘ਚ ਹੋਇਆ ਹੈ। ਇਸ ਧਮਾਕੇ ਵਿੱਚ ਫੈਕਟਰੀ ਦੇ ਨੇੜੇ ਸਥਿਤ ਚਾਰ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਘਰ ‘ਚ ਪਟਾਕਿਆਂ ਦੀ ਫੈਕਟਰੀ (firecracker factory) ਚੱਲ ਰਹੀ ਸੀ ਜੋ ਢਹਿ ਢੇਰੀ ਹੋ ਗਈ। ਪੁਲਿਸ ਨੇ ਦੱਸਿਆ ਕਿ ਮਲਬੇ ਹੇਠਾਂ ਕੁਝ ਹੋਰ ਜਣਿਆਂ ਦੇ ਦਬੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Exit mobile version