ਚੰਡੀਗੜ੍ਹ 23 ਅਗਸਤ 2022: ਸਿਆਸੀ ਪਾਰਟੀਆਂ ਵਲੋਂ ਚੋਣਾਂ ਦੌਰਾਨ ਮੁਫ਼ਤ ਸਹੂਲਤਾਂ ਦੇ ਵਾਅਦਿਆਂ ਨੂੰ ਲੈ ਕੇ ਸੁਪਰੀਮ ਕੋਰਟ (Supreme Court) ‘ਚ ਦਾਇਰ ਪਟੀਸ਼ਨ ‘ਤੇ ਸੁਣਵਾਈ ਹੋਈ | ਇਸ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਚੋਣਾਂ ਦੌਰਾਨ ਮੁਫ਼ਤ ਸਹੂਲਤਾਂ ਇਕ ਗੰਭੀਰ ਅਤੇ ਮਹੱਤਵਪੂਰਨ ਮੁੱਦਾ ਹੈ। ਇਸ ਮੁੱਦੇ ‘ਤੇ ਬਹਿਸ ਦੀ ਲੋੜ ਹੈ।
ਇਸ ਦੌਰਾਨ ਸੀਜੇਆਈ ਐਨ.ਵੀ ਰਮੰਨਾ ਨੇ ਕਿਹਾ ਕਿ ਮੰਨ ਲਓ ਕਿ ਕੇਂਦਰ ਅਜਿਹਾ ਕਾਨੂੰਨ ਬਣਾਉਂਦਾ ਹੈ ਕਿ ਰਾਜ ਚੀਜ਼ਾਂ ਮੁਫਤ ਨਹੀਂ ਦੇ ਸਕਦੇ, ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਅਜਿਹਾ ਕਾਨੂੰਨ ਨਿਆਂਇਕ ਜਾਂਚ ਦੇ ਘੇਰੇ ਵਿੱਚ ਨਹੀਂ ਆਵੇਗਾ? ਦਰਅਸਲ, ਦੇਸ਼ ਦੇ ਭਲੇ ਲਈ ਸੁਪਰੀਮ ਕੋਰਟ (Supreme Court) ਇਸ ਮੁੱਦੇ ਨੂੰ ਸੁਣ ਰਹੀ ਹੈ।