Site icon TheUnmute.com

ਮਣੀਪੁਰ ‘ਚ NNP ਸਮਰਥਕ ‘ਤੇ ਹੋਇਆ ਗ੍ਰੇਨਡ ਹਮਲਾ, ਇਕ ਵਿਅਕਤੀ ਜ਼ਖਮੀ

NNP supporter

ਚੰਡੀਗੜ੍ਹ 20 ਜਨਵਰੀ 2022: ਮਣੀਪੁਰ (Manipur) ਦੇ ਇੰਫਾਲ ‘ਚ ਇੱਕ NNP ਸਮਰਥਕ (NNP supporter) ‘ਤੇ ਗ੍ਰੇਨਡ ਸੁੱਟਣ ਦੀ ਖ਼ਬਰ ਸਾਹਮਣੇ ਆ ਰਹੀ ਹੈ | ਦਸਿਆ ਜਾ ਰਿਹਾ ਹੈ ਕਿ ਮਣੀਪੁਰ ਦੇ ਇੰਫਾਲ ਪੂਰਬੀ ਜ਼ਿਲੇ ‘ਚ NPP ਸਮਰਥਕ (NNP supporter) ਦੇ ਘਰ ‘ਤੇ ਗ੍ਰਨੇਡ ਸੁੱਟਿਆ ਗਿਆ ਹੈ।ਇਸ ਘਟਨਾ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਇਰਿਲਬੰਗ ਥਾਣਾ ਖੇਤਰ ਦੇ ਅਰਪਤੀ ਅਵਾਂਗ ਲੀਕਾਈ ਇਲਾਕੇ ‘ਚ ਸਥਿਤ ਕੇ.ਕੇ. ਲੋਕੇਨ ਦੇ ਘਰ ‘ਤੇ ਗ੍ਰੇਨੇਡ ਸੁੱਟਿਆ ਗਿਆ। ਇਹ ਇਲਾਕਾ ਕੀਰਾਓ ਵਿਧਾਨ ਸਭਾ ਹਲਕੇ ਅਧੀਨ ਆਉਂਦਾ ਹੈ। ਪੁਲਸ ਮੁਤਾਬਕ ਗ੍ਰਨੇਡ ਧਮਾਕੇ ‘ਚ ਲੋਕੇਨ ਦੇ 27 ਸਾਲਾ ਬੇਟੇ ਦੀ ਸੱਜੀ ਲੱਤ ‘ਤੇ ਸੱਟ ਲੱਗੀ ਹੈ।

ਘਟਨਾ ਤੋਂ ਬਾਅਦ ਪੁਲਿਸ ਡਾਇਰੈਕਟਰ ਜਨਰਲ ਪੀ ਡੋਂਗੇਲ ਨੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਇਲਾਕੇ ਦਾ ਦੌਰਾ ਕੀਤਾ। ਪੁਲਸ ਨੇ ਦੱਸਿਆ ਕਿ ਗ੍ਰਨੇਡ ਹਮਲੇ ਦੇ ਦੋਸ਼ੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਲੋਕੇਨ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਅਹਾਤੇ ‘ਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਨਹੀਂ ਲਗਾਉਣ ਦਿੱਤਾ ਸੀ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਇਲਾਕੇ ‘ਚ ਪ੍ਰਦਰਸ਼ਨ ਕੀਤਾ ਅਤੇ ਘਟਨਾ ‘ਚ ਸ਼ਾਮਲ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

ਪੁਲਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। 9 ਜਨਵਰੀ ਨੂੰ, ਇੰਫਾਲ ਪੱਛਮੀ ਜ਼ਿਲ੍ਹੇ ‘ਚ ਇੱਕ ਭਾਜਪਾ ਵਰਕਰ ਦੇ ਨਾਲ-ਨਾਲ ਭਾਰਤੀ ਰਿਜ਼ਰਵ ਬਟਾਲੀਅਨ (IRB) ਦੇ ਇੱਕ ਜਵਾਨ ਦੀ ਮੌਤ ਹੋ ਗਈ ਸੀ। 60 ਮੈਂਬਰੀ ਮਣੀਪੁਰ ਵਿਧਾਨ ਸਭਾ ਲਈ 27 ਫਰਵਰੀ ਅਤੇ 3 ਮਾਰਚ ਨੂੰ ਚੋਣਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

Exit mobile version