Site icon TheUnmute.com

ਫਤਿਹਾਬਾਦ ਜ਼ਿਲ੍ਹੇ ‘ਚ 25 ਨਵੰਬਰ ਤੱਕ ਕੀਤੀ ਜਾਵੇਗੀ ਏ-ਗ੍ਰੇਡ ਝੋਨੇ ਦੀ ਖਰੀਦ: ਦੁਸ਼ਯੰਤ ਚੌਟਾਲਾ

Fatehabad

ਚੰਡੀਗੜ੍ਹ, 21 ਨਵੰਬਰ 2023: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਫਤਿਹਾਬਾਦ (Fatehabad) ਜ਼ਿਲ੍ਹੇ ਵਿਚ ਏ ਗ੍ਰੇਡ ਝੋਨੇ ਦੀ ਖਰੀਦ 25 ਨਵੰਬਰ ਤਕ ਕੀਤੀ ਜਾਵੇਗੀ। ਇਸ ਦੇ ਲਈ ਕੇਂਦਰ ਸਰਕਾਰ ਤੋਂ ਮੰਜੂਰੀ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਸਾਰੇ ਕਿਸਾਨ ਆਪਣੀ ਫਸਲ ਦੀ ਵਿਕਰੀ ਕਰ ਸਕਣ।

ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅੱਜ ਇੱਥੇ ਨਿਵਾਸ ਸਥਾਨ ‘ਤੇ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਝੋਨੇ ਦੀ ਖਰੀਦ ਬਾਰੇ ਸਮੀਖਿਆ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਫਤਿਹਾਬਾਦ ਜਿਲ੍ਹੇ ਦੇ ਸਾਰੇ ਸੱਤ ਖਰੀਦ ਕੇਂਦਰਾਂ ‘ਤੇ ਝੋਨੇ ਦੀ ਖਰੀਦ 25 ਨਵੰਬਰ ਤਕ ਜਾਰੀ ਰਹੇਗੀ। ਇੰਨ੍ਹਾਂ ਵਿਚ ਫਤਿਹਾਬਾਦ, ਰਤਿਆ, ਲਾਂਬਾ, ਅਯਾਲਕੀ, ਜਾਖਲ, ਟੋਹਾਨਾ ਤੇ ਧਾਰਸੂਲ ਕੇਂਦਰ ਸ਼ਾਮਿਲ ਹਨ।

ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰ ਹੋਣ ਦੇ ਕਾਰਨ ਕਿਸਾਨਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵੱਲੋਂ ਝੋਨਾ ਖਰੀਦ ਦੀ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਲ੍ਹਾ ਵਿਚ ਸਾਰੇ ਖਰੀਦ ਕੇਂਦਰਾਂ ‘ਤੇ ਤੁਰੰਤ ਪ੍ਰਭਾਵ ਨਾਲ ਕਿਸਾਨਾਂ ਦੀ ਏ ਗ੍ਰੇਡ ਝੋਨੇ ਦੀ ਫਸਲ ਖਰੀਦਣਾ ਯਕੀਨੀ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਝੋਨੇ ਦੀ ਫਸਲ ਵੇਚਣ ਵਿਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਸਾਰੇ ਖਰੀਦ ਕੇਂਦਰਾਂ ਤੋਂ ਵੀਡੀਓਗ੍ਰਾਫੀ ਕਰਵਾਉਂਦੇ ਹੋਏ ਝੋਨੇ ਦੀ ਖਰੀਦ ਕੀਤੀ ਜਾਵੇ ਅਤੇ ਇਹ ਵੀ ਯਕੀਨੀ ਕੀਤਾ ਜਾਵੇ ਕਿ ਕਿਸੇ ਵੀ ਕੇਂਦਰ ‘ਤੇ ਜਿਲ੍ਹੇ ਤੋਂ ਬਾਹਰ ਦੇ ਝੋਨੇ ਦੀ ਆਮਦ ਨਾ ਹੋਵੇ।

ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤ ਵਿਚ ਅਨੇਕ ਫੈਸਲੇ ਲੈ ਰਹੀ ਹੈ ਤਾਂ ਜੋ ਕਿਸਾਨਾਂ ਵਿਚ ਆਰਥਕ ਖੁਸ਼ਹਾਲੀ ਲਿਆਈ ਜਾ ਸਕੇ। ਇਸ ਲਈ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਦੀ ਅਪੀਲ ‘ਤੇ ਇਕ ਹੋਰ ਅਹਿਮ ਫੈਸਲਾ ਕੀਤਾ ਹੈ ਜਿਸ ਨਾਲ ਫਤਿਹਾਬਾਦ (Fatehabad) ਦੇ ਕਿਸਾਨਾਂ ਨੂੰ ਝੋਨਾ ਵਿਕਰੀ ਕਰਨ ਦਾ ਪੂਰਾ ਸਮੇਂ ਮਿਲ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਆਪਣੀ ਝੋਨਾ ਏ ਗ੍ਰੇਡ 25 ਨਵੰਬਰ ਤਕ ਖਰੀਦ ਕੇਂਦਰਾਂ ‘ਤੇ ਲਿਆ ਕੇ ਵੇਚ ਸਕਦੇ ਹਨ। ਮੀਟਿੰਗ ਵਿਚ ਨਿਦੇਸ਼ਕ ਖੁਰਾਕ ਅਤੇ ਸਪਲਾਈ ਵਿਭਾਗ ਮੁਕੁਲ ਕੁਮਾਰ ਸਮੇਤ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

 

Exit mobile version