ਚੰਡੀਗੜ੍ਹ 28 ਜੂਨ 2022: ਬੀਤੀ ਰਾਤ ਮੁੰਬਈ (Mumbai) ਦੇ ਕੁਰਲਾ (Kurla) ਇਲਾਕੇ ‘ਚ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ | ਇਸ ਹਾਦਸੇ ‘ਚ ਹੁਣ ਤੱਕ 11 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 23 ਹੋਰਾਂ ਨੂੰ ਬਚਾਇਆ ਗਿਆ ਹੈ। ਹਾਦਸੇ ਵਾਲੀ ਜਗ੍ਹਾ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਮੌਕੇ ‘ਤੇ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਧਿਕਾਰੀ ਅਤੇ ਹੋਰ ਮੌਜੂਦ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਕੁਰਲਾ ਦੇ ਨਾਇਕ ਮਿਊਂਸੀਪਲ ਸੋਸਾਇਟੀ ‘ਚ ਸਥਿਤ ਇਕ ਰਿਹਾਇਸ਼ੀ ਇਮਾਰਤ ਦਾ ‘ਵਿੰਗ’ ਸੋਮਵਾਰ ਦੇਰ ਰਾਤ ਢਹਿ ਗਿਆ। ਇਸ ਦੇ ਨੇੜੇ ਸਥਿਤ ਦੂਜੇ ‘ਵਿੰਗ’ ਦੇ ਡਿੱਗਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਦੇ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਦੱਸਿਆ ਕਿ ਮਾਮੂਲੀ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਹਾਦਸੇ ‘ਚ ਹੁਣ ਤੱਕ 11 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 23 ਜਣਿਆਂ ਨੂੰ ਬਚਾ ਲਿਆ ਗਿਆ ਹੈ। ਜ਼ਖਮੀਆਂ ਨੂੰ ਘਾਟਕੋਪਰ ਅਤੇ ਸਿਓਂ ਦੇ ਸਰਕਾਰੀ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਚਾਹਲ ਨੇ ਕਿਹਾ, “ਮੈਂ ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਨੂੰ ਸਾਵਧਾਨੀ ਨਾਲ (ਖੋਜ ਅਤੇ ਬਚਾਅ) ਮੁਹਿੰਮ ਚਲਾਉਣ ਲਈ ਕਿਹਾ ਹੈ ਕਿਉਂਕਿ ਮਲਬੇ ਹੇਠ ਅਜੇ ਵੀ ਕੁਝ ਹੋਰ ਕਿ ਜਣੇ ਜ਼ਿੰਦਾ ਹੋ ਸਕਦੇ ਹਨ।
#KurlaBuildingCollapse | Rebel Shiv Sena MLA Mangesh Kudalkar tweeted his condolences & announced “Rs 5 lakhs to the kin of those who lost their lives in the Mumbai accident, along with Rs 1 lakh to the injured.” pic.twitter.com/RZBpl6bcmJ
— ANI (@ANI) June 28, 2022