ਚੰਡੀਗੜ੍ਹ,13 ਅਪ੍ਰੈਲ 2023: ਪੰਜਾਬ (Sangrur) ਦੇ ਜ਼ਿਲ੍ਹਾ ਸੰਗਰੂਰ ਵਿੱਚ ਇੱਕ ਵਿਦੇਸ਼ੀ ਜੋੜੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਵਿਦੇਸ਼ੀ ਜੋੜੇ ਦਾ ਕਹਿਣਾ ਹੈ ਕਿ ਅਸੀਂ ਜਦੋਂ ਆਪਣੀ ਕਾਰ ਦੇ ਵਿਚ ਆਪਣੇ ਰਿਸ਼ਤੇਦਾਰ ਦੇ ਨਾਲ ਖਾ ਪੀ ਕੇ ਵਾਪਸ ਜਾਣ ਲੱਗੇ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ | ਉਨ੍ਹਾਂ ਨੇ ਕਿਹਾ ਕਿ ਸਾਨੂੰ ਗੱਡੀ ਵਿਚੋਂ ਬਾਹਰ ਕੱਢ ਕੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਗਾਲੀ-ਗਲੋਚ ਕੀਤਾ |
ਵਿਦੇਸ਼ ਤੋਂ ਆਏ ਲੜਕੇ ਦਾ ਕਹਿਣਾ ਹੈ ਕਿ ਅਸੀਂ ਜਦੋਂ ਘਰ ਵਾਪਸ ਜਾ ਰਹੇ ਸਨ ਤਾਂ ਕੁਝ ਵਿਅਕਤੀਆਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ ਅਤੇ ਸਾਨੂੰ ਧੱਕੇ ਨਾਲ ਗੱਡੀ ਵਿੱਚੋਂ ਵਿੱਚੋਂ ਧੱਕੇ ਨਾਲ਼ ਬਾਹਰ ਕੱਢਿਆ ਅਤੇ ਉਹਨਾਂ ਨੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤੀ | ਉਨ੍ਹਾਂਨੇ ਕਿਹਾ ਕਿ ਮੇਰੀ ਪਤਨੀ ਬਦਸਲੂਕੀ ਕੀਤੀ ਅਤੇ ਉਹਨਾਂ ਨੇ ਮੇਰੀ ਪਤਨੀ ਨੂੰ ਧੱਕੇ ਨਾਲ ਗੱਡੀ ਬਿਠਾਉਣ ਦੀ ਕੋਸ਼ਿਸ਼ ਕੀਤੀ ਅਤੇ ਕਹਿ ਰਹੇ ਸਨ ਕਿ ਇਸ ਨਾਲ ਲੈ ਕੇ ਜਾਵਾਂਗੇ | ਜਿਸ ਤੋਂ ਬਾਅਦ ਅਸੀਂ ਬਹੁਤ ਡਰ ਗਏ |
ਪੀੜਤਾਂ ਮੁਤਾਬਕ ਹਮਲਾ ਕਰਨ ਵਾਲੇ ਕਈ ਵਿਅਕਤੀ ਸਨ, ਇਹ ਪੂਰਾ ਮਾਮਲਾ ਸੰਗਰੂਰ (Sangrur) ਦੇ ਸਿਟੀ ਪੁਲਿਸ ਸਟੇਸ਼ਨ ਦੇ ਬਿਲਕੁਲ ਨਜਦੀਕ 500 ਮੀਟਰ ਦੀ ਦੂਰੀ ਉਤੇ ਵਾਪਰਿਆ ਹੈ | ਵਿਦੇਸ਼ੀ ਜੋੜੇ ਨੇ ਸੰਗਰੂਰ ਪੁਲਿਸ ਤੋਂਨ ਮੰਗ ਕੀਤੀ ਹੈ ਕਿ ਉਹਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ | ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਾਡੇ ਵੱਲੋਂ ਕੋਈ ਵੱਡਾ ਕਦਮ ਚੁੱਕਿਆ ਜਾਵੇਗਾ |
ਦੂਜੇ ਪਾਸੇ ਪਾਸੇ ਸੰਗਰੂਰ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਵਿਦੇਸ਼ੀ ਲੜਕੀ ਦੇ ਬਿਆਨਾਂ ਦੇ ਅਧਾਰ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ | ਸਾਡੇ ਕੋਲੋਂ ਕੁਝ ਵੀਡੀਓ ਸਬੂਤ ਆਏ ਹਨ | ਜਿਸ ਵਿੱਚ ਵਿਦੇਸ਼ੀ ਲੜਕੀ ਅਤੇ ਉਸ ਦੇ ਸਾਥੀ ਵਿਚ ਬੈਠ ਕੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਹਨ | ਸਾਡੇ ਵੱਲੋਂ ਪੂਰੀ ਨਿਰਪੱਖਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ |