ਚੰਡੀਗੜ੍ਹ 29 ਅਕਤੂਬਰ 2022: ਦਿੱਲੀ ਏਅਰਪੋਰਟ ‘ਤੇ ਬੀਤੀ ਰਾਤ ਵੱਡਾ ਹਾਦਸਾ ਟਲ ਗਿਆ | ਸ਼ੁੱਕਰਵਾਰ ਰਾਤ 10.08 ਵਜੇ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ (Indigo flight) 6E2131 ਦੇ ਇੰਜਣ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਹਾਜ਼ ਦੇ ਇੰਜਣ ਵਿੱਚ ਪਹਿਲਾਂ ਚੰਗਿਆੜੀ ਦੇਖੀ ਅਤੇ ਫਿਰ ਅੱਗ ਲੱਗ ਗਈ। ਇਸ ਦੌਰਾਨ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਜਹਾਜ਼ ਨੂੰ ਰੋਕਿਆ ਗਿਆ।ਜ਼ਹਾਜ ਦੇ ਸਾਰੇ ਸਵਾਰ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਡੀਜੀਸੀਏ ਨੇ ਘਟਨਾ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ 28 ਅਕਤੂਬਰ ਨੂੰ ਇੰਡੀਗੋ ਏ320-ਸੀਈਓ ਏਅਰਕ੍ਰਾਫਟ VT-IFM ਦੀ ਸੰਚਾਲਨ ਉਡਾਣ 6E-2131 (ਦਿੱਲੀ-ਬੈਂਗਲੁਰੂ) ਨੇ ਇੰਜਣ 2 ਫੇਲ੍ਹ ਹੋਣ ਦੀ ਚਿਤਾਵਨੀ ਵਜੋਂ ਉਡਾਣ ਭਰੀ ਸੀ। ਇਸ ਤੋਂ ਬਾਅਦ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਯੰਤਰਾਂ ਦਾ ਛਿੜਕਾਅ ਕਰਕੇ ਅੱਗ ‘ਤੇ ਕਾਬੂ ਪਾਇਆ ਗਿਆ। ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਡੀਜੀਸੀਏ ਦੁਆਰਾ ਵਿਸਤ੍ਰਿਤ ਜਾਂਚ ਕੀਤੀ ਜਾਵੇਗੀ ਅਤੇ ਉਚਿਤ ਕਾਰਵਾਈ ਕੀਤੀ ਜਾਵੇਗੀ।
ਹਵਾਬਾਜ਼ੀ ਮੰਤਰਾਲੇ ਵਲੋਂ ਜਾਂਚ ਦੇ ਨਿਰਦੇਸ਼
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਡੀਜੀਸੀਏ ਅਧਿਕਾਰੀਆਂ ਨੂੰ ਦਿੱਲੀ-ਬੰਗਲੌਰ ਉਡਾਣ ਵਿੱਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ | ਜਿੱਥੇ ਜਹਾਜ਼ ਵਿੱਚ ਚੰਗਿਆੜੀ ਲੱਗਣ ਤੋਂ ਬਾਅਦ ਦਿੱਲੀ ਹਵਾਈ ਅੱਡੇ ‘ਤੇ ਇੰਡੀਗੋ (Indigo flight) ਦੀ ਇੱਕ ਉਡਾਣ ਨੂੰ ਰੋਕਿਆ ਗਿਆ ਸੀ। ਮੰਤਰਾਲੇ ਨੇ ਸਬੰਧਤ ਅਧਿਕਾਰੀਆਂ ਨੂੰ ਜਾਂਚ ਪੂਰੀ ਕਰਕੇ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।