Hathua Bazaar

ਪਟਨਾ ਦੇ ਬਾਜ਼ਾਰ ‘ਚ ਬਿਜਲੀ ਡਿੱਗਣ ਕਾਰਨ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ ਸੁਆਹ

ਚੰਡੀਗੜ੍ਹ 30 ਜੂਨ 2022: ਇਸ ਸਮੇਂ ਦੀ ਵੱਡੀ ਖ਼ਬਰ ਬਿਹਾਰ ਦੀ ਰਾਜਧਾਨੀ ਪਟਨਾ ਦੇ ਹਥੁਆ ਬਾਜ਼ਾਰ (Hathua Bazaar) ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਸਵੇਰੇ ਇੱਥੇ ਭਿਆਨਕ ਅੱਗ ਲੱਗਣ ਕਾਰਨ ਕਈ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਸ ਦੇ ਨਾਲ ਹੀ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਇਸ ਦੌਰਾਨ ਸਥਾਨਕ ਦੁਕਾਨਦਾਰ ਵਿਸ਼ਨੂੰ ਅਗਰਵਾਲ ਨੇ ਦੱਸਿਆ ਕਿ ਸਵੇਰੇ ਬਿਜਲੀ ਡਿੱਗਣ ਕਾਰਨ ਟੈਂਕ ਫਟ ਗਿਆ ਅਤੇ ਬਾਜ਼ਾਰ ਵਿੱਚ ਅੱਗ ਲੱਗ ਗਈ। ਟੈਂਕ ਫਟਣ ਤੋਂ ਬਾਅਦ ਪੈਟਰੋਲ ਨੂੰ ਅੱਗ ਲੱਗ ਗਈ। ਅੱਗ ਨੇ ਨਾਲ ਲੱਗਦੀਆਂ ਦੁਕਾਨਾਂ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ |

ਦੱਸਿਆ ਰਿਹਾ ਹੈ ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਲਈ 16 ਫਾਇਰ ਟੈਂਡਰਾਂ ਨੂੰ ਤਾਇਨਾਤ ਕਰਨਾ ਪਿਆ। ਅੱਗ ‘ਤੇ ਕੁਝ ਘੰਟਿਆਂ ‘ਚ ਹੀ ਕਾਬੂ ਪਾ ਲਿਆ ਗਿਆ। ਅੱਗ ‘ਤੇ ਕਾਬੂ ਪਾਉਣ ਲਈ ਦਾਨਾਪੁਰ, ਪਟਨਾ ਸਿਟੀ, ਕੰਕੜਬਾਗ, ਫੁਲਵਾੜੀ ਸ਼ਰੀਫ, ਹਾਜੀਪੁਰ ਆਦਿ ਥਾਵਾਂ ਤੋਂ ਫਾਇਰ ਟੈਂਡਰ ਮੰਗਵਾਉਣੇ ਪਏ।

ਫਾਇਰ ਵਿਭਾਗ ਦੇ ਡੀਆਈਜੀ ਵਿਕਾਸ ਕੁਮਾਰ ਨੇ ਮੌਕੇ ਦਾ ਮੁਆਇਨਾ ਕੀਤਾ। ਅੱਗ ਨਾਲ ਹੋਏ ਨੁਕਸਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਕਿ ਕਰੋੜਾਂ ਰੁਪਏ ਦੇ ਕੱਪੜੇ ਸੜ ਕੇ ਸੁਆਹ ਹੋ ਗਏ ਦੱਸੇ ਜਾ ਰਹੇ ਹਨ। ਇਹ ਬਾਜ਼ਾਰ ਬਿਹਾਰ ਦੇ ਸਭ ਤੋਂ ਪੁਰਾਣਾ ਬਾਜ਼ਾਰ ਹੈ | ਜਿਸਦੀ ਸਥਾਪਨਾ 1962 ‘ਚ ਹੋਈ ਸੀ ਅਤੇ 1970 ‘ਚ ਹੜ ਕਾਰਨ ਕਾਫੀ ਨੁਕਸਾਨ ਹੋਇਆ ਸੀ |

Scroll to Top