Site icon TheUnmute.com

ਸਹਾਰਨਪੁਰ ਤੋਂ ਦਿੱਲੀ ਜਾ ਰਹੀ ਯਾਤਰੀ ਰੇਲਗੱਡੀ ‘ਚ ਅਚਾਨਕ ਲੱਗੀ ਅੱਗ

ਸਹਾਰਨਪੁਰ ਤੋਂ ਦਿੱਲੀ

ਚੰਡੀਗੜ੍ਹ 05 ਮਾਰਚ 2022: ਮੇਰਠ ਦੇ ਦੌਰਾਲਾ ਸਟੇਸ਼ਨ ‘ਤੇ ਸਹਾਰਨਪੁਰ ਤੋਂ ਦਿੱਲੀ ਜਾ ਰਹੀ ਇਕ ਯਾਤਰੀ ਰੇਲਗੱਡੀ ‘ਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਰੇਲਗੱਡੀ ਦੋ ਡੱਬੇ ਅੱਗ ਦੀ ਲਪੇਟ ਆ ਗਏ। ਇਸ ਘਟਨਾ ਦੌਰਾਨ ਹਫੜਾ-ਦਫੜੀ ਮੱਚ ਗਈ।ਹਾਲਾਂਕਿ ਜਿਸ ਕੋਚ ‘ਚ ਅੱਗ ਲੱਗ ਗਈ, ਉਸਦੇ ਸਾਰੇ ਯਾਤਰੀਆਂ ਤੁਰੰਤ ਬਾਹਰ ਨਿਕਲ ਗਏ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ। ਰੇਲਵੇ ਕਰਮਚਾਰੀਆਂ ਨੇ ਮੁਸਾਫਰਾਂ ਦੀ ਮਦਦ ਨਾਲ ਤੁਰੰਤ ਡੱਬਿਆਂ ਨੂੰ ਇੰਜਣ ਤੋਂ ਵੱਖ ਕੀਤਾ। ਰੇਲਵੇ ਦੇ ਅਨੁਸਾਰ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ |

ਦੱਸਿਆ ਜਾ ਰਿਹਾ ਹੈ ਕਿ ਸਹਾਰਨਪੁਰ ਤੋਂ ਦਿੱਲੀ ਜਾ ਰਹੀ ਇਸ 9 ਟਰੇਨ ਦੇ ਡੱਬਿਆਂ ‘ਚ ਲੱਗੀ ਅੱਗ ਇੰਜਣ ਤੱਕ ਵੀ ਪਹੁੰਚ ਗਈ ਸੀ। ਮੇਰਠ ਸਿਟੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਆਰਪੀ ਸ਼ਰਮਾ ਨੇ ਦੱਸਿਆ ਕਿ ਦੌਰਾਲਾ ਨੇੜੇ ਟਰੇਨ ਦੇ ਇਕ ਡੱਬੇ ‘ਚ ਧੂੰਆਂ ਨਿਕਲਣ ਲੱਗਾ, ਜਿਸ ਤੋਂ ਬਾਅਦ ਟਰੇਨ ਨੂੰ (ਦੌਰਾਲਾ) ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ |

Exit mobile version