Site icon TheUnmute.com

Turkey Incident: ਤੁਰਕੀ ਦੇ ਮਸ਼ਹੂਰ ਹੋਟਲ ‘ਚ ਲੱਗੀ ਅੱ.ਗ, ਕਈ ਜਣਿਆਂ ਦੀ ਗਈ ਜਾਨ

Turkey

ਚੰਡੀਗੜ੍ਹ, 21 ਜਨਵਰੀ 2025: Turkey Fire Incident:ਉੱਤਰ-ਪੱਛਮੀ ਤੁਰਕੀ ਦੇ ਇੱਕ ਹੋਟਲ ‘ਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਹ ਘਟਨਾ ਉੱਤਰ-ਪੱਛਮੀ ਤੁਰਕੀ ਦੇ ਇੱਕ ਸਕੀ ਰਿਜ਼ੋਰਟ ਹੋਟਲ ‘ਚ ਵਾਪਰੀ। ਮੀਡੀਆ ਖ਼ਬਰਾਂ ਮੁਤਾਬਕ ਹਾਦਸੇ ‘ਚ 10 ਜਣਿਆਂ ਦੀ ਮੌਤ ਦੀ ਖ਼ਬਰ ਹੈ। ਜਦੋਂ ਕਿ 32 ਜਣੇ ਇਸਦੀ ਲਪੇਟ ‘ਚ ਆ ਗਏ।

ਫਾਇਰ ਬ੍ਰਿਗੇਡ ਨੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 30 ਫਾਇਰ ਬ੍ਰਿਗੇਡ ਅਤੇ 28 ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਘਟਨਾ ਸਥਾਨ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

ਤੁਰਕੀ (Turkey) ਦੇ ਮੰਤਰੀ ਅਲੀ ਨੇ ਕਿਹਾ ਕਿ ਬੋਲੂ ਸੂਬੇ ਦੇ ਕਰਤਲਕਾਯਾ ਰਿਜ਼ੋਰਟ ਦੇ ਇੱਕ ਰੈਸਟੋਰੈਂਟ ‘ਚ ਰਾਤ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਹੋਟਲ ‘ਚ ਹਫੜਾ-ਦਫੜੀ ਮਚ ਗਈ। ਗਵਰਨਰ ਅਬਦੁਲ ਅਜ਼ੀਜ਼ ਅਯਦੀਨ ਨੇ ਕਿਹਾ ਕਿ ਦੋ ਪੀੜਤਾਂ ਦੀ ਮੌਤ ਘਬਰਾਹਟ ਵਿੱਚ ਇਮਾਰਤ ਤੋਂ ਛਾਲ ਮਾਰਨ ਨਾਲ ਹੋਈ। ਉਨ੍ਹਾਂ ਨੇ ਕਿਹਾ ਕਿ ਹੋਟਲ ‘ਚ 234 ਮਹਿਮਾਨ ਠਹਿਰੇ ਹੋਏ ਸਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਕੁਝ ਲੋਕਾਂ ਨੇ ਚਾਦਰਾਂ ਦੀ ਮਦਦ ਨਾਲ ਆਪਣੇ ਕਮਰਿਆਂ ਦੀਆਂ ਖਿੜਕੀਆਂ ਤੋਂ ਹੇਠਾਂ ਆਉਣ ਦੀ ਕੋਸ਼ਿਸ਼ ਕੀਤੀ। ਜਦੋਂ ਅੱਗ ਲੱਗੀ ਤਾਂ ਕੁਝ ਜਣੇ ਸੌਂ ਰਹੇ ਸਨ ।

ਕਾਰਤਲਕਾਯਾ ਇਸਤਾਂਬੁਲ ਤੋਂ ਲਗਭਗ 300 ਕਿਲੋਮੀਟਰ (186 ਮੀਲ) ਪੂਰਬ ਵੱਲ, ਕੋਰੋਗਲੂ ਪਹਾੜਾਂ ‘ਚ ਇੱਕ ਪ੍ਰਸਿੱਧ ਸਕੀ ਰਿਜ਼ੋਰਟ ਹੈ। ਇਹ ਸਮੈਸਟਰ ਦੀ ਛੁੱਟੀ ਦੌਰਾਨ ਲੱਗੀ ਜਦੋਂ ਇਲਾਕੇ ਦੇ ਹੋਟਲ ਪੂਰੀ ਤਰ੍ਹਾਂ ਖਚਾਖਚ ਭਰੇ ਹੋਏ ਸਨ। ਸਾਵਧਾਨੀ ਦੇ ਤੌਰ ‘ਤੇ ਹੋਰ ਹੋਟਲਾਂ ਨੂੰ ਖਾਲੀ ਕਰਵਾ ਲਿਆ ਗਿਆ।

Read More: ਤੁਰਕੀ: 3400 ਫੁੱਟ ਡੂੰਘੀ ਗੁਫਾ ‘ਚ ਫਸੇ ਖੋਜਕਰਤਾ ਨੂੰ 9 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢਿਆ

Exit mobile version