July 7, 2024 2:54 am
hrpur

ਹੁਸ਼ਿਆਰਪੁਰ ਦੇ ਪਿੰਡ ਬਰਿਆਲਾ ‘ਚ 50 ਝੁੱਗੀਆਂ ਨੂੰ ਲੱਗੀ ਅੱਗ

ਹੁਸ਼ਿਆਰਪੁਰ 28 ਨਵੰਬਰ 2021: ਪਿੰਡ ਬਰਿਆਲਾ ‘ਚ ਸ਼ਨੀਵਾਰ ਨੂੰ ਅੱਗ ਲੱਗਣ ਕਾਰਨ 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਬੀੜੀ ਦੀ ਚੰਗਿਆੜੀ ਲੱਗਣ ਨਾਲ ਹੋਈ ਸੀ। ਜਿਸ ਨਾਲ ਝੁੱਗੀਆਂ ‘ਚ ਰੱਖਿਆ ਜ਼ਰੂਰੀ ਸਾਮਾਨ ਸੜ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ, ਪਰ ਉਦੋਂ ਤੱਕ 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਸਟੇਸ਼ਨ ਇੰਚਾਰਜ ਦੇਸ ਰਾਜ ਅਨੁਸਾਰ ਇਹ ਅੱਗ ਅੱਗ ਬੀੜੀ ਦੀ ਚੰਗਿਆੜੀ ਕਾਰਨ ਲੱਗੀ। ਇਥੇ ਦੇ ਰਹਿਣ ਵਾਲੇ ਪਰਿਵਾਰ ਪਿਛਲੇ 20 ਸਾਲਾਂ ਤੋਂ ਇਥੇ ਰਹਿ ਰਹੇ ਸਨ। ਇਸ ਸਮੇਂ ਝੁੱਗੀਆਂ ਵਿੱਚ ਰਹਿਣ ਵਾਲੇ ਸਾਰੇ ਮਰਦ ਅਤੇ ਔਰਤਾਂ ਦਿਹਾੜੀ ਕਰਨ ਲਈ ਨੇੜਲੇ ਪਿੰਡਾਂ ਵਿੱਚ ਗਏ ਹੋਏ ਸਨ ਅਤੇ ਘਰਾਂ ਵਿੱਚ ਸਿਰਫ਼ ਛੋਟੇ ਬੱਚੇ ਹੀ ਮੌਜੂਦ ਸਨ, ਪਰ ਸਾਰੇ ਬੱਚੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਛਕਣ ਲਈ ਗਏ ਹੋਏ ਸਨ ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਝੁੱਗੀਆਂ ‘ਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਕੇ ਬੱਚੇ ਝੁੱਗੀਆਂ ਵੱਲ ਭੱਜਣ ਲੱਗੇ ਤਾਂ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਕੁਝ ਲੋਕ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਹੋਣ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਲੱਗਣ ਦੇ ਬਾਰੇ ਪਤਾ ਲੱਗਦਿਆਂ ਹੀ ਨੇੜੇ ਦੇ ਪਿੰਡਾਂ ‘ਚ ਕੰਮ ਕਰਨ ਲਈ ਆਈਆਂ ਪ੍ਰਵਾਸੀ ਝੁੱਗੀਆਂ ਵਾਲੇ ਵੀ ਮੌਕੇ ‘ਤੇ ਪਹੁੰਚ ਗਏ।
ਹਰ ਪਾਸੇ ਚੀਕਾਂ ਰੋਲੀ ਆਪਣੀ ਜਮ੍ਹਾਂ ਪੂੰਜੀ ਨੂੰ ਆਪਣੇ ਉੱਜੜੇ ਘਰ ਨੂੰ ਸੁਆਹ ਹੋਇਆ ਵੇਖ ਰੋਂਦੇ ਵਿਲਕ ਰਹੇ ਸੀ । ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋ ਇਹਨਾਂ ਦੇ ਰਹਿਣ ਬਸੇਰੇ ਤੇ ਮਦਦ ਦੀ ਗੁਹਾਰ ਲਾਈ।