ਰੂਪਨਗਰ , 28 ਜੁਲਾਈ 2023: ਰੂਪਨਗਰ (Rupnagar) ਦੇ ਨੇੜਲੇ ਪਿੰਡ ਭਲਿਆਣ ਦੇ ਵਿੱਚ ਇੱਕ ਪਿਤਾ ਵੱਲੋਂ ਆਪਣੀ ਇੱਕ ਸਾਲ ਦੀ ਬੱਚੀ ਦਾ ਕੁੱਟ-ਕੁੱਟ ਕੇ ਕ+ਤਲ ਕਰ ਦਿੱਤਾ | ਗੱਲਬਾਤ ਦੌਰਾਨ ਮ੍ਰਿਤਕ ਦੇ ਮਾਮੇ ਨੇ ਦੱਸਿਆ ਕਿ ਉਸ ਦਾ ਜੀਜਾ ਜਿਸ ਦਾ ਨਾਂ ਸਿਕੰਦਰ ਸਿੰਘ ਹੈ | ਉਸ ਵੱਲੋਂ ਰੋਜ਼ਾਨਾ ਹੀ ਆਪਣੀ ਘਰਵਾਲੀ ਅਤੇ ਉਸ ਦੀਆਂ ਭਾਣਜੀਆਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ, ਪ੍ਰੰਤੂ ਅੱਜ ਸਵੇਰੇ ਉਹਨਾਂ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੀ ਦੋਹਤੀ ਨੂੰ ਉਸ ਦਾ ਬਾਪ ਹਸਪਤਾਲ ਲੈ ਕੇ ਜਾ ਰਿਹਾ ਹੈ, ਜਦੋਂ ਉਹ ਹਸਪਤਾਲ ਪੁੱਜੇ ਤਾਂ ਉਸਦਾ ਬਾਪ ਉਸ ਨੂੰ ਦਾਖਲ ਕਰਵਾ ਕੇ ਭੱਜ ਚੁੱਕਾ ਸੀ ਅਤੇ ਡਾਕਟਰਾਂ ਨੂੰ ਉਸ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਗੱਲਬਾਤ ਦੌਰਾਨ ਹਸਪਤਾਲ ਦੇ ਡਾਕਟਰ ਲਵਲੀਨ ਨੇ ਕਿਹਾ ਕਿ ਅੱਜ ਸਵੇਰੇ ਉਹਨਾਂ ਕੋਲ ਇੱਕ ਬੱਚੀ ਆਈ ਸੀ ਜਿਸ ਦੇ ਸਿਰ ਅਤੇ ਸਰੀਰ ਦੇ ਉੱਪਰ ਕੁੱਟਮਾਰ ਦੇ ਨਿਸ਼ਾਨ ਸਨ, ਜਦੋਂ ਉਸਦੇ ਪਿਓ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਸਹੀ ਟਿਕਾਣਾ ਨਹੀਂ ਦੱਸਿਆ ਅਤੇ ਉਸਦੇ ਪਰਿਵਾਰ ਦੇ ਜੀਆਂ ਦੇ ਆਉਣ ਤੋਂ ਪਹਿਲਾਂ ਹੀ ਉਹ ਬੱਚੀ ਨੂੰ ਹਸਪਤਾਲ ਦੇ ਵਿੱਚ ਛੱਡ ਕੇ ਫਰਾਰ ਹੋ ਚੁੱਕਾ ਸੀ | ਡਾਕਟਰਾਂ ਵੱਲੋਂ ਸੰਬੰਧਿਤ ਪੁਲਿਸ ਥਾਣੇ ਦੇ ਵਿੱਚ ਮਾਮਲੇ ਦੀ ਇਤਲਾਹ ਦੇ ਦਿੱਤੀ ਗਈ ਹੈ।