Site icon TheUnmute.com

ਡੇਢ ਮਹੀਨਾ ਪੈਦਲ ਯਾਤਰਾ ਕਰਕੇ ਪਿੰਡ ਮੂਸਾ ਪਹੁੰਚਿਆ ਸਿੱਧੂ ਮੂਸੇਵਾਲਾ ਦਾ ਪ੍ਰਸ਼ੰਸਕ

Sidhu Moosewala

ਮਾਨਸਾ, 21 ਅਗਸਤ, 2023: ਸਿੱਧੂ ਮੂਸੇਵਾਲਾ (Sidhu Moosewala) ਨੂੰ ਪਿਆਰ ਕਰਨ ਵਾਲੇ ਦੇਸ਼ਾਂ ਵਿਦੇਸ਼ਾਂ ਵਿਚੋਂ ਰੋਜ਼ਾਨਾ ਹੀ ਮੂਸਾ ਪਿੰਡ ਵਿਖੇ ਪਹੁੰਚਦੇ ਹਨ ਅਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਨਾਲ ਗੱਲਬਾਤ ਕਰਦੇ ਹਨ | ਅਜਿਹਾ ਹੀ ਇੱਕ ਨੌਜਵਾਨ ਯੂਪੀ ਦਾ ਰਹਿਣ ਵਾਲਾ ਚੀਨੂੰ ਜੋ ਭਾਰਤ ਦੇਸ਼ ਦੀ ਪੈਦਲ ਯਾਤਰਾ ਕਰ ਰਿਹਾ ਹੈ, ਇਹ ਨੌਜਵਾਨ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਿਆ ਅਤੇ ਸਿੱਧੂ ਮੂਸੇ ਵਾਲਾ ਦੀ ਹਵੇਲੀ ਨੂੰ ਨਮਸਕਾਰ ਕਰਨ ਤੋਂ ਬਾਅਦ ਥਾਪੀ ਮਾਰ ਕੇ ਸਿੱਧੂ ਨੂੰ ਟ੍ਰਿਬਿਊਟ ਵੀ ਦਿੱਤਾ |

ਇਸ ਨੌਜਵਾਨ ਨੇ ਕਿਹਾ ਕਿ ਕੋਈ ਵੀ ਯਾਤਰਾ ਪੈਸੇ ਦੇ ਨਾਲ ਨਹੀਂ ਕੀਤੀ ਜਾ ਜਾ ਸਕਦੀ ਅਤੇ ਯਾਤਰਾ ਪੈਦਲ ਵੀ ਕੀਤੀ ਜਾ ਸਕਦੀ ਹੈ ਅਤੇ ਉਹ ਡੇਢ ਮਹੀਨੇ ਤੋਂ ਯੂਪੀ ਤੋਂ ਚੱਲ ਕੇ ਦੇਸ਼ ਦੀਆਂ ਪੰਜ ਸਟੇਟਾਂ ਘੁੰਮ ਚੁੱਕਿਆ ਹੈ | ਜਿਹਨਾਂ ਦੇ ਵਿੱਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਹੁੰਦਾ ਹੋਇਆ ਹੋਣਾ ਪੰਜਾਬ ਦੇ ਵਿੱਚ ਦਾਖਲ ਹੋਇਆ ਹੈ | ਜਿੱਥੇ ਉਸ ਦੀ ਇੱਛਾ ਸੀ ਕਿ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਘਰ ਜਾਣਾ ਹੈ | ਇਸ ਨੌਜਵਾਨ ਨੇ ਕਿਹਾ ਕਿ ਸਿੱਧੂ (Sidhu Moosewala) ਦੀ ਲੋਕਪ੍ਰਿਅਤਾ ਉਸ ਦੇ ਘਰ ਪਹੁੰਚ ਕੇ ਦੇਖੀ ਜਾ ਸਕਦੀ ਹੈ ਕਿਉਂਕਿ ਅੱਜ ਵੀ ਉਸਨੂੰ ਪਿਆਰ ਕਰਨ ਵਾਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਰੋਜ਼ਾਨਾ ਹੀ ਪਹੁੰਚਦੇ ਹਨ।

ਉਨ੍ਹਾਂ ਕਿਹਾ ਕਿ ਬੇਸ਼ਕ ਕੋਈ ਸ਼ੈਲੀਬ੍ਰਿਟੀ ਜਾਂ ਰਾਜਨੇਤਾ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ ਕੁਝ ਦਿਨ ਤੱਕ ਯਾਦ ਕੀਤਾ ਜਾਂਦਾ ਹੈ ਪਰ ਸਿੱਧੂ ਮੂਸੇਵਾਲਾ ਨੇ ਆਪਣੀ ਅਜਿਹੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਕਿ ਉਸ ਦੀ ਮੌਤ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਪ੍ਰਸ਼ੰਸਕ ਉਸ ਦੇ ਘਰ ਪਹੁੰਚਦੇ ਹਨ | ਉਹਨਾਂ ਕਿਹਾ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਉਨ੍ਹਾਂ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਵੇ।

Exit mobile version