June 30, 2024 10:55 pm
ਲੰਪੀ ਸਕਿਨ

ਪੰਜਾਬ ਦੇ ਪਸ਼ੂਆਂ ‘ਚ ਤੇਜ਼ੀ ਨਾਲ ਫੈਲ ਰਹੀ Lumpy Skin ਨਾਂ ਦੀ ਬਿਮਾਰੀ, ਸਰਕਾਰ ਵਲੋਂ ਅਲਰਟ ਜਾਰੀ

ਚੰਡੀਗੜ੍ਹ 06 ਅਗਸਤ 2022: ਲੰਪੀ ਸਕਿਨ (Lumpy skin) ਦੀ ਬਿਮਾਰੀ ਪੰਜਾਬ ਦੇ ਪਿੰਡਾਂ ‘ਤੇ ਸ਼ਹਿਰਾਂ ਦੇ ਪਸ਼ੂਆਂ ‘ਚ ਤੇਜ਼ੀ ਨਾਲ ਫੈਲ ਰਹੀ ਹੈ ਜਿਸਦੇ ਚੱਲਦੇ ਪਸ਼ੂ ਪਾਲਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਦੇ ਪਸ਼ੂ ਵੱਡੀ ਗਿਣਤੀ ‘ਚ ਇਸ ਬਿਮਾਰੀ ਨਾਲ ਪੀੜਤ ਹੋ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਿਕ ਪੰਜਾਬ ਦੇ 10,000 ਪਸ਼ੂਆਂ ਵਿੱਚ ਸੰਕਰਮਣ ਦੀ ਪੁਸ਼ਟੀ ਹੋ ​​ਚੁੱਕੀ ਹੈ ਅਤੇ ਹੁਣ ਤੱਕ ਸੂਬੇ ਵਿੱਚ ਇਸ ਇਨਫੈਕਸ਼ਨ ਨਾਲ 300 ਪਸ਼ੂਆਂ ਦੀ ਮੌਤ ਹੋਣ ਦੀ ਖ਼ਬਰ ਹੈ।

ਪੰਜਾਬ ਸਰਕਾਰ ਵਲੋਂ ਇਲਾਜ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ 76 ਲੱਖ ਰੁਪਏ ਜਾਰੀ ਕੀਤੇ ਗਏ ਹਨ। ਪੰਜਾਬ ‘ਚ ਲੰਪੀ ਸਕਿਨ (Lumpy skin) ਇਨਫੈਕਸ਼ਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਾਗ ਦਾ ਪ੍ਰਭਾਵ ਸਰਹੱਦੀ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਫਾਜ਼ਿਲਕਾ, ਮੁਕਤਸਰ ਅਤੇ ਫਰੀਦਕੋਟ ਸ਼ਾਮਲ ਹਨ। ਇਸਦੇ ਨਾਲ ਹੀ ਵਿਭਾਗ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

ਕੀ ਹੈ ਲੰਪੀ ਸਕਿਨ ਦੀ ਬਿਮਾਰੀ

ਤੁਹਾਨੂੰ ਦਸ ਦੇਈਏ ਕਿ ਇਹ ਬਿਮਾਰੀ ਪਸ਼ੂਆਂ ਵਿੱਚ ਇੱਕ ਵਾਇਰਸ ਕਾਰਨ ਫੈਲਦੀ ਹੈ। ਇਸਨੂੰ ਨੋਡੂਲਰ ਵਾਇਰਸ (LSDV) ਵੀ ਕਿਹਾ ਜਾਂਦਾ ਹੈ। ਇਸ ਦੀਆਂ ਤਿੰਨ ਕਿਸਮਾਂ ਹਨ, ਪਹਿਲੀ ਕੈਪ੍ਰੀਪੋਕਸ ਵਾਇਰਸ, ਦੂਜੀ ਗੋਟਪੌਕਸ ਵਾਇਰਸ ਅਤੇ ਤੀਜੀ ਸ਼ੀਪੌਕਸ ਵਾਇਰਸ। ਪਸ਼ੂਆਂ ਦੇ ਮੂੰਹ ਤੋਂ ਲਾਰ ਡਿੱਗਦੀ ਹੈ ਅਤੇ ਤੇਜ਼ ਬੁਖ਼ਾਰ ਹੋ ਜਾਂਦਾ ਹੈ | ਪਸ਼ੂਆਂ ਦੀ ਚਮੜੀ ‘ਤੇ ਦਾਗ ਬਣਦੇ ਹਨ, ਬਾਅਦ ਵਿਚ ਜ਼ਖ਼ਮ ਹੁੰਦਾ ਹੈ |