Site icon TheUnmute.com

72 ਅਧਿਆਪਕਾਂ ਦਾ ਇੱਕ ਵਫ਼ਦ ਅੱਜ ਜਾਵੇਗਾ ਫਿਨਲੈਂਡ

CM Mann news
FacebookTwitterWhatsAppShare

15 ਮਾਰਚ 2025: ਪੰਜਾਬ (punjab goverment schools) ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ (teachers) ਦਾ ਇੱਕ ਵਫ਼ਦ ਅੱਜ (15 ਮਾਰਚ) ਨੂੰ ਸਿਖਲਾਈ ਲਈ ਫਿਨਲੈਂਡ (r Finland) ਰਵਾਨਾ ਹੋਵੇਗਾ। ਇਹ ਸਿਖਲਾਈ ਪ੍ਰੋਗਰਾਮ ਦੋ ਹਫ਼ਤਿਆਂ ਦਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ (bhagwant maan) ਦ ਇਸ ਟੀਮ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਵਿਦਾ ਕਰਨਗੇ।

ਇਸ ਮੌਕੇ ਚੰਡੀਗੜ੍ਹ (chandigarh) ਸਥਿਤ ਮੁੱਖ ਮੰਤਰੀ ਨਿਵਾਸ ਵਿਖੇ ਸਵੇਰੇ 10.30 ਵਜੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਵੀ ਸ਼ਾਮਲ ਹੋਣਗੇ। ਸਰਕਾਰ ਦਾ ਉਦੇਸ਼ ਇਸ ਸਿਖਲਾਈ ਪ੍ਰੋਗਰਾਮ ਰਾਹੀਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਅਤੇ ਕਲਾਸਰੂਮ ਦੇ ਡਰ ਨੂੰ ਖਤਮ ਕਰਨਾ ਹੈ।

ਪੰਜਾਬ ਵਿੱਚ ਇੱਕ ਹਫ਼ਤੇ ਦੀ ਸਿਖਲਾਈ ਹੋਈ।

ਇਹ ਪੰਜਾਬ ਸਰਕਾਰ ਦਾ ਦੂਜਾ ਬੈਚ ਹੈ, ਜਿਸਨੂੰ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ ਸਰਕਾਰ ਨੇ ਤੁਰਕੂ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਪੱਤਰ (MoU) ‘ਤੇ ਹਸਤਾਖਰ ਕੀਤੇ ਹਨ। ਜਿਸ ਤਹਿਤ ਅਧਿਆਪਕਾਂ ਦੀ ਇੱਕ ਹਫ਼ਤੇ ਦੀ ਸਿਖਲਾਈ ਪੰਜਾਬ ਵਿੱਚ ਅਤੇ ਦੋ ਹਫ਼ਤੇ ਦੀ ਸਿਖਲਾਈ ਫਿਨਲੈਂਡ ਵਿੱਚ ਦਿੱਤੀ ਜਾਵੇਗੀ। ਰਾਜ ਦੇ 132 ਸਕੂਲਾਂ ਨੂੰ ਸਰਕਾਰ ਵੱਲੋਂ “ਖੁਸ਼ੀ ਦੇ ਸਕੂਲ” ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। “ਸਕੂਲ ਆਫ਼ ਹੈਪੀਨੈੱਸ” ਪ੍ਰੋਜੈਕਟ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਹੈ।

Read More: ਪੰਜਾਬ ਸਰਕਾਰ ਦਾ ਅਹਿਮ ਫੈਸਲਾ, NHM ਤਹਿਤ 130 ਮੈਡੀਕਲ ਅਫਸਰਾਂ ਦੀ ਹੋਵੇਗੀ ਨਿਯੁਕਤੀ

Exit mobile version