July 2, 2024 9:21 pm
Pithoragarh

ਉੱਤਰਾਂਖੰਡ ਦੇ ਪਿਥੋਰਾਗੜ੍ਹ ‘ਚ ਫਟਿਆ ਬੱਦਲ, 50 ਤੋਂ ਵੱਧ ਘਰਾਂ ਨੂੰ ਪਹੁੰਚਿਆ ਨੁਕਸਾਨ

ਚੰਡੀਗੜ੍ਹ 10 ਸਤੰਬਰ 2022: ਮਾਨਸੂਨ ਆਪਣੇ ਆਖ਼ਰੀ ਦਿਨਾਂ ਵਿਚ ਹੈ ਇਸਦੇ ਨਾਲ ਹੀ ਦੇਸ਼ ਦੇ ਕਈ ਸੂਬਿਆਂ ਵਿਚ ਭਾਰੀ ਬਾਰਿਸ਼ ਪਈ ਹੈ | ਪਹਾੜੀ ਇਲਾਕਿਆਂ ਵਿਚ ਭਾਰੀ ਬਾਰਿਸ਼ ਪੈ ਰਹੀ ਹੈ। ਸ਼ੁੱਕਰਵਾਰ ਰਾਤ ਨੂੰ ਵੀ ਪਹਾੜਾਂ ‘ਤੇ ਪਏ ਭਾਰੀ ਮੀਂਹ ਨੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ | ਇਸ ਨਾਲ ਹੀ ਪਿਥੋਰਾਗੜ੍ਹ (Pithoragarh) ਵਿਖੇ ਭਾਰਤ-ਨੇਪਾਲ ਸਰਹੱਦ ‘ਤੇ ਹੜਕੰਪ ਮਚ ਗਿਆ ਹੈ।

ਜਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਨੂੰ ਉੱਤਰਾਂਖੰਡ ਵਿਚ ਪਿਥੋਰਾਗੜ੍ਹ (Pithoragarh) ਵਿਖੇ ਭਾਰਤ-ਨੇਪਾਲ ਸਰਹੱਦ ‘ਤੇ ਮੀਂਹ ਪਿਆ। ਰਾਤ ਇੱਕ ਵਜੇ ਦੇ ਕਰੀਬ ਨੇਪਾਲ ਵਿੱਚ ਲਾਸਕੂ ਨੇੜੇ ਬੱਦਲ ਫਟਣ ਕਾਰਨ ਲਾਸਕੂ ਡਰੇਨ ਨੇ ਭਿਆਨਕ ਰੂਪ ਧਾਰਨ ਕਰ ਲਿਆ। ਨਾਲੇ ਦੇ ਨਾਲ ਆਏ ਮਲਬੇ ਕਾਰਨ ਕਾਲੀ ਨਦੀ ਦਾ ਵਹਾਅ ਤੇਜ਼ ਹੋ ਗਿਆ ਹੈ |

ਖੋਤਿਲਾ ਵਿਆਸਨਗਰ ਨੇੜੇ ਕਾਲੀ ਨਦੀ ਵਿੱਚ ਕਰੀਬ ਦੋ ਕਿਲੋਮੀਟਰ ਲੰਬੀ ਝੀਲ ਬਣ ਜਾਣ ਕਾਰਨ ਖੋਤਿਲਾ ਨਦੀ ਕੰਢੇ ਸਥਿਤ ਵਿਆਸਨਗਰ ਦੇ 50 ਤੋਂ ਵੱਧ ਘਰ ਪਾਣੀ ਵਿੱਚ ਡੁੱਬ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਕਾਲੀ ਨਦੀ ਦੇ ਕੰਢੇ ਸਥਿਤ ਧਾਰਚੂਲਾ ਨਗਰ ਪਾਲਿਕਾ ਦੀ ਗਊਸ਼ਾਲਾ ਡਿੱਗਣ ਕਾਰਨ ਪੰਜ ਗਊਆਂ ਵਹਿ ਗਈਆਂ ਹਨ ।

ਸੂਚਨਾ ਮਿਲਦੇ ਹੀ ਡਿਜ਼ਾਸਟਰ ਮੈਨੇਜਮੈਂਟ, ਰੈਵੇਨਿਊ ਟੀਮ, ਐੱਸ.ਡੀ.ਆਰ.ਐੱਫ., ਪੁਲਿਸ ਰਾਹਤ ਕਾਰਜਾਂ ‘ਚ ਜੁਟ ਗਈ ਹੈ। ਰਾਹਤ ਸਮੱਗਰੀ ਨੂੰ ਹੈਲੀਕਾਪਟਰ ਰਾਹੀਂ ਖੋਤਿਲਾ ਪਹੁੰਚਾਇਆ ਜਾ ਰਿਹਾ ਹੈ।