ਸ੍ਰੀ ਹੇਮਕੁੰਟ ਸਾਹਿਬ

ਚਮੋਲੀ ’ਚ ਫਟਿਆ ਬੱਦਲ, ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 2 ਦਿਨਾਂ ਲਈ ਟਲੀ

ਚੰਡੀਗੜ੍ਹ 20 ਜੁਲਾਈ 2022: ਉੱਤਰਾਖੰਡ ‘ਚ ਭਾਰੀ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਏ ਹੈ ਅਤੇ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਭਾਰੀ ਮੀਂਹ ਪੈ ਰਿਹਾ ਹੈ | ਜਿਸ ਕਾਰਨ ਪਹਾੜਾਂ ਤੋਂ ਕਈ ਡਰਾਉਣੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦੀ ਖ਼ਬਰ ਹੇਮਕੁੰਟ ਸਾਹਿਬ ਤੋਂ ਵੀ ਸਾਹਮਣੇ ਆਈ ਹੈ, ਜਿੱਥੇ ਚਮੋਲੀ ਜ਼ਿਲ੍ਹੇ ਵਿੱਚ ਹੇਮਕੁੰਟ ਸਾਹਿਬ ਦੇ ਮੁੱਖ ਸਟਾਪ ਅਤੇ ਵੈਲੀ ਆਫ਼ ਫਲਾਵਰਜ਼ ਘਘੜੀਆ ਨੇੜੇ ਬੱਦਲ ਫਟਣ ਦੀ ਵੀਡੀਓ ਸਾਹਮਣੇ ਆਈ ਹੈ। ਬੱਦਲ ਫਟਣ ਦੀ ਸੂਚਨਾ ਮਿਲਣ ਤੋਂ ਬਾਅਦ ਚਮੋਲੀ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਰੋਕ ਲਗਾ ਦਿੱਤੀ ਹੈ।

ਡੀਆਈਜੀ ਐਸਟੀਆਰਐਫ ਰਿਧਿਮਾ ਅਗਰਵਾਲ ਨੇ ਦੱਸਿਆ ਕਿ ਬੱਦਲ ਫਟਣ ਦੀ ਸੂਚਨਾ ਮਿਲਣ ’ਤੇ ਹੀ ਕਰੀਬ 30 ਤੋਂ 35 ਯਾਤਰੀਆਂ ਨੂੰ ਰੋਕ ਲਿਆ ਗਿਆ ਹੈ, ਹਾਲਾਂਕਿ ਹੇਮਕੁੰਟ ਸਾਹਿਬ ਤੋਂ ਵਾਪਸ ਆਉਣ ਵਾਲੇ ਯਾਤਰੀ ਧੂੰਗਾ ਦੇ ਨਵੇਂ ਪੁਲ ਤੋਂ ਹੀ ਵਾਪਸ ਆ ਸਕਦੇ ਹਨ। ਭਾਰੀ ਮੀਂਹ ਕਾਰਨ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰੀ ਮੀਂਹ ਦੇ ਮੱਦੇਨਜ਼ਰ 20 ਅਤੇ 21 ਜੁਲਾਈ ਨੂੰ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਰੋਕ ਲਗਾ ਦਿੱਤੀ ਹੈ। ਤੁਹਾਨੂੰ ਦੱਸ ਦਈਏ, IMD ਦੇਹਰਾਦੂਨ ਨੇ 20 ਅਤੇ 21 ਜੁਲਾਈ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ

Scroll to Top