Site icon TheUnmute.com

ਜਲੰਧਰ ‘ਚ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ

Lawrence Bishnoi

ਚੰਡੀਗ੍ਹੜ 29 ਨਵੰਬਰ 2022: ਇਸ ਸਮੇਂ ਦੀ ਵੱਡੀ ਖ਼ਬਰ ਜਲੰਧਰ (Jalandhar) ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਆਪਸੀ ਝਗੜੇ ਦੌਰਾਨ ਨੌਜਵਾਨ ਰਵਿੰਦਰ ਕੁਮਾਰ ਉਰਫ ਸੋਨੂੰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਜੇ.ਸੀ ਰਿਜ਼ੋਰਟ ਦੇ ਪਿੱਛੇ ਸਤਨਾਮ ਨਗਰ ‘ਚ ਸੋਨੂੰ ਆਪਣੇ ਦੋਸਤ ਨੂੰ ਮਿਲਣ ਆਇਆ ਸੀ | ਇਸ ਦੌਰਾਨ ਟੈਕਸੀ ਯੂਨੀਅਨ ਦੇ ਮੁਖੀ ਗੁਣਵੀਰ ਸਿੰਘ ਅਤੇ ਉਸਦੇ ਚਾਚੇ ਦੇ ਲੜਕੇ ਨਾਲ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਗੁਣਵੀਰ ਸਿੰਘ ਇਸ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਸੀ |

ਮ੍ਰਿਤਕ ਨੌਜਵਾਨ ਰਵਿੰਦਰ ਕੁਮਾਰ ਉਰਫ ਸੋਨੂੰ ਥਾਣਾ ਗੁਰਾਇਆ ਦੇ ਪਿੰਡ ਰੁੜਕਾ ਕਲਾਂ ਦਾ ਰਹਿਣ ਵਾਲਾ ਸੀ, ਜਿਸ ‘ਤੇ ਕਈ ਅਪਰਾਧਿਕ ਮਾਮਲੇ ਦਰਜ ਹਨ, ਦੱਸਿਆ ਜਾ ਰਿਹਾ ਕਿ ਸੋਨੂੰ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ | ਮ੍ਰਿਤਕ ਸੋਨੂੰ ਰੁੜਕਾ ਲਾਰੈਂਸ ਬਿਸ਼ਨੋਈ (Lawrence Bishnoi) ਦਾ ਕਰੀਬੀ ਦੋਸਤ ਦੱਸਿਆ ਜਾ ਰਿਹਾ ਹੈ ਜੋ ਕਿ ਜੇਲ੍ਹ ਵਿੱਚ ਉਸ ਦੇ ਨਾਲ ਰਿਹਾ ਹੈ।

ਪੁਲਿਸ ਦੇ ਅਨੁਸਾਰ ਟੈਕਸੀ ਯੂਨੀਅਨ ਦੇ ਪ੍ਰਧਾਨ ਗੁਣਵੀਰ ਸਿੰਘ ਔਲਖ ਦੀ ਬੀਤੀ ਸ਼ਾਮ ਕਾਰ ਪਾਰਕਿੰਗ ਨੂੰ ਲੈ ਕੇ ਗੁਆਂਢ ਵਿੱਚ ਰਹਿੰਦੇ ਆਪਣੇ ਚਚੇਰੇ ਭਰਾ ਬਲਜਿੰਦਰ ਨਾਲ ਝਗੜਾ ਹੋ ਗਿਆ ਸੀ। ਬਲਜਿੰਦਰ ਅਨੁਸਾਰ ਗੁਣਵੀਰ ਨੇ ਸ਼ਰਾਬ ਪੀਤੀ ਹੋਈ ਸੀ। ਬਲਜਿੰਦਰ ਅਨੁਸਾਰ ਗੁਰਾਇਆ ਦਾ ਰਹਿਣ ਵਾਲਾ ਉਸ ਦਾ ਇੱਕ ਦੋਸਤ ਰਵਿੰਦਰ ਉਸ ਨੂੰ ਮਿਲਣ ਆਇਆ ਹੋਇਆ ਸੀ। ਇਸ ਦੌਰਾਨ ਉਹ ਵੀ ਉੱਥੇ ਮੌਜੂਦ ਸੀ।

ਬਲਜਿੰਦਰ ਅਨੁਸਾਰ ਉਸ ਨੇ ਕਿਸੇ ਤਰ੍ਹਾਂ ਗੁਣਵੀਰ ਨੂੰ ਉਥੋਂ ਭੇਜ ਦਿੱਤਾ। ਗੁਣਵੀਰ ਘਰ ਜਾ ਕੇ ਅੰਦਰੋਂ ਰਿਵਾਲਵਰ ਲੈ ਕੇ ਆਇਆ। ਉਸ ਨੇ ਆਉਂਦਿਆਂ ਹੀ ਰਵਿੰਦਰ ‘ਤੇ ਸਿੱਧੀ ਗੋਲੀ ਚਲਾ ਦਿੱਤੀ, ਜੋ ਉਸ ਦੀ ਛਾਤੀ ‘ਚ ਲੱਗੀ। ਇੱਕ ਗੋਲੀ ਬਲਜਿੰਦਰ ਦੀ ਮਾਂ ਕੁਲਜੀਤ ਕੌਰ ਨੂੰ ਲੱਗੀ। ਇੱਕ ਹੋਰ ਨੌਜਵਾਨ ਵੀ ਜ਼ਖ਼ਮੀ ਹੋਇਆ ਹੈ। ਜ਼ਖਮੀਆਂ ਨੂੰ ਆਕਸਫੋਰਡ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਰਵਿੰਦਰ ਦੀ ਮੌਤ ਹੋ ਗਈ।

ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਪਹਿਲਾਂ ਵੀ ਦੋਵਾਂ ਵਿਚਾਲੇ ਅਕਸਰ ਹੀ ਲੜਾਈ ਹੁੰਦੀ ਰਹਿੰਦੀ ਸੀ, ਜਿਸ ਰਿਵਾਲਵਰ ਤੋਂ ਗੋਲੀਆਂ ਚਲਾਈਆਂ ਗਈਆਂ, ਉਹ ਲਾਇਸੈਂਸੀ ਰਿਵਾਲਵਰ ਹੈ। ਰਵਿੰਦਰ ਅਤੇ ਬਲਜਿੰਦਰ ਇੱਕ ਬਾਊਂਸਰ ਕੰਪਨੀ ਵਿੱਚ ਕੰਮ ਕਰਦੇ ਸਨ। ਰਵਿੰਦਰ ਆਪਣੇ ਦੋਸਤ ਬਲਜਿੰਦਰ ਨੂੰ ਮਿਲਣ ਆਇਆ ਸੀ ਪਰ ਉਸ ਦੀ ਮੌਤ ਹੋ ਗਈ।

Exit mobile version