Arpit Shukla

ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਪਰਿਵਾਰ ਨੂੰ ਸੌਂਪਿਆ 2 ਕਰੋੜ ਰੁਪਏ ਦਾ ਚੈੱਕ

ਚੰਡੀਗੜ੍ਹ 17 ਦਸੰਬਰ 2022: ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਪਰਿਵਾਰ ਨੂੰ ADGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ 2 ਕਰੋੜ ਰੁਪਏ ਦਾ ਚੈੱਕ ਸੌਂਪਿਆ | ਜਿਕਰਯੋਗ ਹੈ ਕਿ ਨਕੋਦਰ ਵਿਖੇ ਕੱਪੜਾ ਵਪਾਰੀ ਦੇ ਨਾਲ ਗੰਨਮੈਨ ਸਿਪਾਹੀ ਮਨਦੀਪ ਸਿੰਘ (Mandeep Singh) ਦਾ ਵੀ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ |

ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਮਨਦੀਪ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਐਕਸ ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਇਸਦੇ ਚੱਲਦੇ ਵਿੱਤ ਵਿਭਾਗ ਪੰਜਾਬ ਨੇ ਸਿਪਾਹੀ ਮਨਦੀਪ ਸਿੰਘ 390/ਜਲੰਧਰ ਨੂੰ ਸਪੈਸ਼ਲ ਕੇਸ ਦੇ ਅਧਾਰ ‘ਤੇ ਇਕ ਕਰੋੜ ਰੁਪਏ ਐਕਸ ਗ੍ਰੇਸ਼ੀਆ ਰਾਸ਼ੀ ਦੇਣ ਦੀ ਪ੍ਰਵਾਨਗੀ ਦਿੱਤੀ ਸੀ |

ਸ਼ਹੀਦ ਸਿਪਾਹੀ ਮਨਦੀਪ ਸਿੰਘ

 

Scroll to Top