Site icon TheUnmute.com

ਫ਼ਿਰੋਜ਼ਪੁਰ ‘ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਐਸਐਚਓ ਤੇ ਤਿੰਨ ਹੋਰ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ

Punjab government

ਫ਼ਿਰੋਜ਼ਪੁਰ 08 ਦਸੰਬਰ 2022: ਸੂਬੇ ਭਰ ਵਿੱਚ ਨਜਾਇਜ਼ ਮਾਇਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਕਾਫੀ ਸਖ਼ਤ ਨਜ਼ਰ ਆ ਰਹੀ ਹੈ, ਇਸ ਦੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਤੇ ਮਾਈਨਿੰਗ ਵਿਭਾਗ ਵੱਲੋਂ ਮਿਲ ਕੇ ਜੁਆਇੰਟ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ, ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਦੇ ਤਹਿਤ ਮਾਮਲੇ ਦਰਜ ਕੀਤੇ ਜਾ ਰਹੇ ਹਨ |

ਇਸ ਦੌਰਾਨ ਵਿਧਾਨ ਸਭਾ ਹਲਕਾ ਪਿੰਡ ਕੁਹਾਲਾ ਥਾਣਾ ਮੱਲਾਂ ਵਾਲਾ ਵਿੱਚ ਚੱਲ ਰਹੀ ਨਜ਼ਾਇਜ ਮਾਈਨਿੰਗ ਨੂੰ ਲੈ ਕੇ ਥਾਣਾ ਮੁਖੀ ਐਸਐਚਓ ਜਸਵਿੰਦਰ ਬਰਾੜ ਤੇ ਹੋਰ ਤਿੰਨ ਵਿਅਕਤੀਆਂ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਇਸਦੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸੀਆਈਏ ਇੰਚਾਰਜ ਜਤਿੰਦਰ ਸਿੰਘ ਇੰਸਪੈਕਟਰ ਵੱਲੋਂ ਪਿੰਡ ਕੁਹਾਲਾ ਵਿਚ 3 ਟਿੱਪਰ ‘ਤੇ ਇੱਕ ਪੋਪਲਾਈਨ ਮੌਕੇ ਤੋਂ ਕਾਬੂ ਕੀਤੀ ਗਈ, ਜਿੱਥੇ ਨਜਾਇਜ਼ ਮਾਇਨਿੰਗ ਚੱਲ ਰਹੀ ਸੀ | ਇਸੇ ਦੇ ਤਹਿਤ ਥਾਣਾ ਮੁਖੀ ਐਸਐਚਓ ਜਸਮਿੰਦਰ ਸਿੰਘ ਬਰਾੜ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਤੇ ਅਧਿਕਾਰੀਆਂ ਕੋਲੋਂ ਸਸਪੈਂਡ ਕਰਨ ਦੀ ਮੰਗ ਵੀ ਕੀਤੀ ਗਈ ਹੈ।

Exit mobile version