Site icon TheUnmute.com

ਲੁਧਿਆਣਾ ‘ਚ 65 ਲੱਖ ਦੇ ਸਟ੍ਰੀਟ ਲਾਈਟ ਘੁਟਾਲੇ ’ਚ ਕੈਪਟਨ ਅਮਰਿੰਦਰ ਸਿੰਘ ਦੇ OSD ਸੰਦੀਪ ਸੰਧੂ ਖਿਲਾਫ ਕੇਸ ਦਰਜ

Street light Scam

ਚੰਡੀਗੜ੍ਹ 05 ਅਕਤੂਬਰ 2022: ਪੰਜਾਬ ਵਿਚ ਘੁਟਾਲੇ ਮਾਮਲਿਆਂ ਨੂੰ ਲੈ ਕੇ ਵੱਡੇ ਸਿਆਸੀ ਤੇ ਅਫ਼ਸਰ ਵਿਜੀਲੈਂਸ ਬਿਊਰੋ ਦੀ ਰਡਾਰ ‘ਤੇ ਹਨ, ਇਸਦੇ ਨਾਲ ਹੀ ਕਈ ਅਫਸਰਾਂ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ | ਇਸਦੇ ਨਾਲ ਹੀ ਹੁਣ ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਵਿੱਚ 65 ਲੱਖ ਰੁਪਏ ਦੇ ਸਟਰੀਟ ਲਾਈਟ ਘੁਟਾਲੇ (Street light Scam) ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਸੰਦੀਪ ਸੰਧੂ (Sandeep Sandhu) ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਸੰਦੀਪ ਸੰਧੂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

ਵਿਜੀਲੈਂਸ ਬਿਊਰੋ ਨੇ ਦਾਅਵਾ ਕੀਤਾ ਹੈ ਕਿ ਸੰਧੂ ਨੇ ਦੁੱਗਣੇ ਭਾਅ ਸਟ੍ਰੀਟਲਾਈਟਾਂ ਦੀ ਖਰੀਦ ਲਈ ਸੌਦੇ ਨੂੰ ਪ੍ਰਭਾਵਿਤ ਅਤੇ ਲੱਖਾਂ ਰੁਪਏ ਦਾ ਵਿੱਤੀ ਲਾਭ ਪ੍ਰਾਪਤ ਕੀਤਾ ਹੈ । ਇਸਦੇ ਨਾਲ ਹੀ
ਕੇਸ ਦਰਜ ਕਰਨ ਮਗਰੋਂ ਵਿਜੀਲੈਂਸ ਬਿਊਰੋ ਨੇ ਇਸਦੀ ਜਾਣਕਰੀ ਲੁਧਿਆਣਾ ਅਦਾਲਤ ਨੂੰ ਵੀ ਦਿੱਤੀ ਹੈ

Exit mobile version