Site icon TheUnmute.com

ਸਕੂਲ ਬੱਸ ਨੂੰ ਰੋਕਣ ਤੇ ਹਮਲੇ ਮਾਮਲੇ ‘ਚ ਇੱਕ ਔਰਤ ਸਮੇਤ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ

ਸਕੂਲ ਬੱਸ

ਚੰਡੀਗੜ੍ਹ, 07 ਫਰਵਰੀ 2023: ਅੱਜ ਤੜਕੇ ਗੁਰਦਾਸਪੁਰ (Gurdaspur) ਦੇ ਪਿੰਡ ਹਰਚੋਵਾਲ ਵਿਖੇ ਸਕੂਲ ਬੱਸ ਨੂੰ ਰੋਕਣ ਅਤੇ ਹਮਲੇ ਦੀ ਇੱਕ ਵੀਡੀਓ ਸ਼ੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ, ਇਸ ਮਾਮਲੇ ‘ਚ ਜੂਨ ਪੁਲਿਸ ਥਾਣਾ ਹਰਗੋਬਿੰਦਪੁਰ ਦੀ ਪੁਲਿਸ ਨੇ ਹਰਚੋਵਾਲ ‘ਚ ਬੱਸ ਡਰਾਈਵਰ ਬਲਵਿੰਦਰ ਸਿੰਘ ਦੇ ਬਿਆਨਾਂ ਹੇਠ ਇਕ ਔਰਤ ਸਮੇਤ 4 ਜਣਿਆਂ ਖ਼ਿਲਾਫ਼ ਸਕੂਲੀ ਬੱਸ ਨੂੰ ਰੋਕਣ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |

ਪੁਲਿਸ ਥਾਣਾ ਹਰਗੋਬਿੰਦਪੁਰ ਦੇ ਇੰਚਾਰਜ ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਵਲੋਂ ਡਰਾਈਵਰ ਬਲਵਿੰਦਰ ਸਿੰਘ ਦੇ ਬਿਆਨ ਹੇਠ ਕਾਰਵਾਈ ਕਰਦੇ ਹੋਏ ਅਤੇ ਵੀਡੀਓ ਦੀ ਜਾਂਚ ਤੋਂ ਬਾਅਦ ਇਕ ਔਰਤ ਸਮੇਤ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਹਨਾਂ ਵਲੋਂ ਸਕੂਲੀ ਬੱਸ ਨੂੰ ਰੋਕਿਆ ਗਿਆ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਨ੍ਹਾਂ ਚਾਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ 440,427,341,506 ਅਤੇ 34 IPC ਤਹਿਤ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ |

ਦੱਸਿਆ ਜਾ ਰਿਹਾ ਹੈ ਕਿ ਇੱਕ ਸਕੂਲ ਬੱਸ ਹੇਠਾਂ ਅਚਾਨਕ ਪਾਲਤੂ ਕੁੱਤਾ ਆਉਣ ਦੇ ਕਾਰਨ ਕੁੱਤੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਕੁੱਤੇ ਦੇ ਮਾਲਕ ਨੇ ਗੁੱਸੇ ਵਿੱਚ ਆਪਣੇ ਸਾਥੀਆਂ ਸਮੇਤ ਸਕੂਲੀ ਬੱਚਿਆ ਨਾਲ ਭਰੀ ਸਕੂਲੀ ਬੱਸ ਨੂੰ ਰੋਕ ਕੇ ਬੱਸ ‘ਤੇ ਦਾਤਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਬੱਸ ਅੰਦਰ ਡਰੇ ਅਤੇ ਸਹਿਮੇ ਬੈਠੇ ਬੱਚੇ ਅੰਦਰ ਰੋਂਦੇ ਰਹੇ ਪਰ ਕੁੱਤੇ ਦੇ ਮਾਲਕ ਨੇ ਬੱਸ ਨੂੰ ਘੇਰ ਕਰ ਕੇ ਰੱਖਿਆ |

Exit mobile version