Site icon TheUnmute.com

ਖਮਾਣੋਂ ਵਿਖੇ ਦੇਰ ਰਾਤ ਵਾਪਰੀ ਘਟਨਾ ‘ਚ ਇਕ ਕਾਰ ਚਾਲਕ ਦੀ ਗੋਲੀ ਲੱਗਣ ਨਾਲ ਮੌਤ

ਖਮਾਣੋਂ

ਪਟਿਆਲਾ 02 ਜੂਨ 2022: ਬੀਤੀ ਦੇਰ ਰਾਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਧੀਨ ਥਾਣਾ ਖਮਾਣੋਂ ਪੁਲਿਸ ਨੇ ਪਿੰਡ ਮਾਨਪੁਰ ਵਿਖੇ ਲੁਧਿਆਣਾ ਨੂੰ ਜਾਣ ਵਾਲੀ ਸੜਕ ‘ਤੇ ਨਾਕਾ ਲਾਇਆ ਹੋਇਆ |ਇਸ ਦੌਰਾਨ ਜਦੋਂ ਕਾਰ ਚਾਲਕ ਲੁਧਿਆਣੇ ਤੋਂ ਚੰਡੀਗੜ੍ਹ ਵਾਲੇ ਪਾਸੇ ਨੂੰ ਜਾ ਰਿਹਾ ਸੀ, ਪੁਲਿਸ ਅਨੁਸਾਰ ਜਦੋ ਇਕ ਕਾਰ ਨਾਕੇ ਦੇ ਬਰਾਬਰ ਪਹੁੰਚਇਆ ਤਾਂ ਕਾਰ ਚਾਲਕ ਨੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਅਤੇ ਅੰਦਰੋਂ ਕਾਰ ਨੂੰ ਲਾਕ ਕਰ ਲਿਆ |

ਜਿਸ ਤੋਂ ਬਾਅਦ ਪੁਲਸ ਨੇ ਗੱਡੀ ਦੇ ਨੰਬਰ ਦੇ ਆਧਾਰ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਦੋ ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਉਸ ਕਾਰ ਚਾਲਕ ਨੂੰ ਗੱਡੀ ਚੋਂ ਬਾਹਰ ਕੱਢਿਆ ਤੇ ਉਸ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ, ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਪੁਲਿਸ ਨਾਲ ਸਹਿਮਤ ਨਹੀਂ, ਮ੍ਰਿਤਕ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜ਼ਾ ਰਿਹਾ ਹੈ, ਮ੍ਰਿਤਕ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ।

Exit mobile version