Site icon TheUnmute.com

ਜੰਮੂ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗੀ, 15 ਜਣਿਆਂ ਦੀ ਗਈ ਜਾਨ

Akhnoor

ਚੰਡੀਗੜ੍ਹ, 30 ਮਈ, 2024: ਜੰਮੂ-ਪੁੰਛ ਨੈਸ਼ਨਲ ਹਾਈਵੇ  (144ਏ) ‘ਤੇ ਅਖਨੂਰ  (Jammu) ਦੇ ਟੁੰਗੀ ਮੋੜ ਇਲਾਕੇ ‘ਚ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ‘ਚ ਹੁਣ ਤੱਕ 15 ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਕਰੀਬ 40 ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ 20 ਨੂੰ ਜੀਐਮਸੀ ਜੰਮੂ ਰੈਫਰ ਕਰ ਦਿੱਤਾ ਗਿਆ ਹੈ।

ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਜ਼ਖਮੀਆਂ ਨੂੰ ਖੱਡ ‘ਚੋਂ ਕੱਢ ਕੇ ਅਖਨੂਰ ਉਪਜ਼ਿਲਾ ਹਸਪਤਾਲ ਲਿਜਾਇਆ ਗਿਆ। ਜਿੱਥੋਂ ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਨੂੰ ਜੰਮੂ (Jammu) ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।

ਮੁੱਢਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਨੰਬਰ ਵਾਲੀ ਇਹ ਬੱਸ ਜੰਮੂ ਤੋਂ ਸ਼ਿਵਖੋੜੀ ਧਾਮ ਜਾ ਰਹੀ ਸੀ। ਸ਼ਿਵਖੋੜੀ ਧਾਮ ਰਿਆਸੀ ਜ਼ਿਲ੍ਹੇ ਦੇ ਪੌਨੀ ਵਿੱਚ ਸਥਿਤ ਹੈ, ਜੋ ਕਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਮੰਦਰ ਤੋਂ ਸਿਰਫ਼ 80 ਕਿਲੋਮੀਟਰ ਦੂਰ ਹੈ।

ਜਾਣਕਾਰੀ ਅਨੁਸਾਰ ਬੱਸ ਦਾ ਨੰਬਰ UP 86EC 4078 ਹੈ। ਇਹ ਬੱਸ ਅਖਨੂਰ ਦੇ ਟੁੰਗੀ ਮੋੜ ‘ਤੇ ਡੂੰਘੀ ਖੱਡ ‘ਚ ਡਿੱਗ ਗਈ। ਇਸ ਤਿੱਖੇ ਮੋੜ ’ਤੇ ਸਾਹਮਣੇ ਤੋਂ ਆ ਰਹੀ ਇੱਕ ਬੱਸ ਦੇ ਆਉਣ ਕਾਰਨ ਹਾਦਸੇ ਵਿੱਚ ਸ਼ਾਮਲ ਬੱਸ ਦਾ ਡਰਾਈਵਰ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਇਹ ਹਾਦਸਾ ਵਾਪਰ ਗਿਆ। ਹਸਪਤਾਲ ‘ਚ ਹਾਦਸੇ ਦੀ ਸੂਚਨਾ ਮਿਲਦੇ ਹੀ ਸਟਾਫ ਰਾਹਤ ਕਾਰਜ ‘ਚ ਜੁਟਿਆ ਹੋਇਆ ਹੈ |

Exit mobile version