Site icon TheUnmute.com

ਨੂੰਹ ਜ਼ਿਲ੍ਹੇ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਅੱਠ ਜਣਿਆਂ ਦੀ ਗਈ ਜਾਨ

Nuh

ਚੰਡੀਗੜ੍ਹ, 18 ਮਈ 2024: ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ‘ਤੇ ਨੂੰਹ (Nuh) ਜ਼ਿਲ੍ਹੇ ਦੇ ਪਿੰਡ ਧੁਲਾਵਟ ਨੇੜੇ ਇਕ ਚੱਲਦੀ ਬੱਸ ਨੂੰ ਅੱਗ ਲੱਗਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ | ਇਸ ਹਾਦਸੇ ‘ਚ ਅੱਠ ਜਣਿਆਂ ਦੀ ਜਾਨ ਚਲੀ ਗਈ | ਜਦਕਿ ਇਕ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਬੱਸ ਵਿੱਚ ਸਫ਼ਰ ਕਰ ਰਹੇ ਸੱਠ ਵਿਅਕਤੀਆਂ ਵਿੱਚੋਂ ਵੀਹ ਤੋਂ ਵੱਧ ਬੁਰੀ ਤਰ੍ਹਾਂ ਸੜ ਗਏ। ਜਿਸ ਵਿੱਚ ਕਈ ਬੱਚੇ ਅਤੇ ਬੀਬੀਆਂ ਵੀ ਹਨ।

ਮਿਲੀ ਜਾਣਕਾਰੀ ਮੁਤਾਬਕ ਹਾਦਸਾ ਰਾਤ ਕਰੀਬ ਪੌਣੇ ਦੋ ਵਜੇ ਵਾਪਰਿਆ। ਬੱਸ ਪੰਜਾਬ ਦੇ ਹੁਸ਼ਿਆਰਪੁਰ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਲੋਕਾਂ ਨੂੰ ਲੈ ਕੇ ਜਾ ਰਹੀ ਸੀ। ਉਨ੍ਹਾਂ ਨੇ ਸੱਤ ਦਿਨਾਂ ਲਈ ਟੂਰਿਸਟ ਕੰਪਨੀ ਦੀ ਬੱਸ ਬੁੱਕ ਕਰਵਾਈ ਸੀ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਨਿਕਲੇ ਸੀ। ਇਹ ਹਾਦਸਾ ਮਥੁਰਾ ਅਤੇ ਵਰਿੰਦਾਵਨ ਤੋਂ ਚੰਡੀਗੜ੍ਹ ਜਾਂਦੇ ਸਮੇਂ ਵਾਪਰਿਆ।

ਹਾਦਸੇ ‘ਚ ਝੁਲਸੀ ਸਰੋਜ ਪੁੰਜ ਵਾਸੀ ਪੂਨਮ ਨੇ ਦੱਸਿਆ ਕਿ ਰਾਤ 1.30 ਤੋਂ 2 ਵਜੇ ਦੇ ਦਰਮਿਆਨ ਜਿਉਂ ਹੀ ਬੱਸ ਧੂਲਾਵਟ ਪਿੰਡ (Nuh) ਦੀ ਹੱਦ ‘ਤੇ ਪਹੁੰਚੀ ਤਾਂ ਇਕ ਬਾਈਕ ਸਵਾਰ ਨੌਜਵਾਨ ਨੇ ਆਪਣਾ ਬਾਈਕ ਬੱਸ ਅੱਗੇ ਲਗਾ ਕੇ ਦੱਸਿਆ ਕਿ ਬੱਸ ਦਾ ਪਿਛਲੇ ਹਿੱਸੇ ‘ਚ ਅੱਗ ਲੱਗੀ ਹੈ |

ਅੱਗ ਦੀਆਂ ਲਪਟਾਂ ਦੇਖ ਪਿੰਡ ਵਾਸੀ ਵੀ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਸ਼ਰਧਾਲੂਆਂ ਨੂੰ ਬਾਹਰ ਕੱਢਿਆ। ਬੱਸ ਰੁਕਦੇ ਹੀ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੁਝ ਲੋਕਾਂ ਨੂੰ ਗੇਟ ਅਤੇ ਕੁਝ ਸ਼ੀਸ਼ੇ ਤੋੜ ਕੇ ਬਾਹਰ ਕੱਢੇ ਗਏ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਮੱਦਦ ਕੀਤੀ। ਪਿਛਲੇ ਪਾਸੇ ਬੈਠੇ ਅੱਠ ਵਿਅਕਤੀ ਬੱਸ ਤੋਂ ਬਾਹਰ ਨਹੀਂ ਨਿਕਲ ਸਕੇ ਅਤੇ ਜ਼ਿੰਦਾ ਸੜ ਗਏ।

Exit mobile version