July 4, 2024 11:11 pm
Banga

ਬੰਗਾ ਵਿਖੇ ਸਵਾਰੀਆਂ ਨਾਲ ਭਰੀ ਬੱਸ ਅਚਾਨਕ ਦੁਕਾਨ ‘ਚ ਵੱਜੀ, 20 ਸਵਾਰੀਆ ਜ਼ਖਮੀ

ਚੰਡੀਗੜ੍ਹ 12 ਸਤੰਬਰ 2022: ਨਵਾਂਸ਼ਹਿਰ ਦੇ ਬੰਗਾ (Banga) ਵਿਖੇ ਇਕ ਨਿੱਜੀ ਕੰਪਨੀ ਦੀ ਬੱਸ ਅਚਾਨਕ ਦੁਕਾਨ ਵਿਚ ਵੱਜਣ ਨਾਲ ਹਾਦਸਾਗ੍ਰਸਤ ਹੋ ਗਈ | ਇਸ ਹਾਦਸੇ ਵਿਚ ਲਗਭਗ 20 ਸਵਾਰੀਆ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਅਤੇ 3 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ |

ਪ੍ਰਾਪਤ ਜਾਣਕਰੀ ਅਨੁਸਾਰ ਸਵਾਰੀਆਂ ਨੇ ਦੱਸਿਆ ਕਿ ਇਹ ਬੱਸ ਨਵਾਂਸ਼ਹਿਰ ਤੋਂ ਜਲੰਧਰ ਜਾ ਰਹੀ ਸੀ ਜਦੋਂ ਬੱਸ ਬੰਗਾ (Banga) ਨਜਦੀਕ ਪਹੁੰਚੀ ਤਾਂ ਸੜਕ ਦੇ ਬਣੇ ਫੁਟਪਾਥ ਤੇ ਚੜਦੀ ਦੁਕਾਨ ਵਿਚ ਜਾ ਵੜੀ | ਜ਼ਖਮੀ ਸਵਾਰੀਆਂ ਨੂੰ ਮੌਕੇ ‘ਤੇ ਲੋਕਾਂ ਵਲੋਂ ਅੰਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ | ਇਸਦੇ ਨਾਲ ਹੀ ਗੰਭੀਰ ਜ਼ਖਮੀਆਂ ਨੂੰ ਨਵਾਂਸ਼ਹਿਰ ਅਤੇ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।