Site icon TheUnmute.com

Accident: ਰਿਸ਼ੀਕੇਸ਼-ਚੰਬਾ ਨੈਸ਼ਨਲ ਹਾਈਵੇ ‘ਤੇ ITBP ਦੇ ਜਵਾਨਾਂ ਨਾਲ ਭਰੀ ਬੱਸ ਪਲਟੀ

ITBP

ਚੰਡੀਗੜ੍ਹ, 05 ਅਕਤੂਬਰ 2024: ਰਿਸ਼ੀਕੇਸ਼-ਚੰਬਾ ਨੈਸ਼ਨਲ ਹਾਈਵੇ ‘ਤੇ ITBP ਦੇ ਜਵਾਨਾਂ ਨਾਲ ਭਰੀ ਬੱਸ ਪਲਟ ਗਈ | ਇਹ ਹਾਦਸਾ ਉੱਤਰਾਖੰਡ ਦੇ ਤਾਛਿਲਾ ਨੇੜੇ ਵਾਪਰਿਆ ਹੈ | ਦੱਸਿਆ ਜਾ ਰਿਹਾ ਹੈ ਕਿ ਇਹ TBP ਦੇ ਜਵਾਨ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣ ਡਿਊਟੀ ਤੋਂ ਪਰਤ ਰਹੇ ਸਨ |

ਇਸ ਹਾਦਸੇ ‘ਚ ਸੱਤ ਜਵਾਨ (ITBP) ਜ਼ਖ਼ਮੀ ਹੋ ਗਏ ਹਨ ਜਦਕਿ ਬਾਕੀ ਸਾਰੇ ਫ਼ੌਜੀ ਸੁਰੱਖਿਅਤ ਹਨ। ਬੱਸ ਰਿਸ਼ੀਕੇਸ਼ ਤੋਂ ਉੱਤਰਕਾਸ਼ੀ ਵੱਲ ਜਾ ਰਹੀ ਸੀ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਦੋਵੇਂ ਹਾਈਵੇਅ ‘ਤੇ ਲੰਮਾ ਜਾਮ ਲੱਗ ਗਿਆ |ਜ਼ਖਮੀਆਂ ਨੂੰ ਨਰਿੰਦਰ ਨਗਰ ਸਥਿਤ ਸ਼੍ਰੀ ਦੇਵ ਸੁਮਨ ਸਰਕਾਰੀ ਉਪ ਜ਼ਿਲਾ ਹਸਪਤਾਲ ‘ਚ ਇਲਾਜ਼ ਲਿਆ ਲਿਆਂਦਾ ਗਿਆ ਹੈ।

Exit mobile version