ਲੁਧਿਆਣਾ 20 ਦਸੰਬਰ 2022: ਪੰਜਾਬ ਦੇ ਲੁਧਿਆਣਾ ਦੇ ਬੱਸ ਸਟੈਂਡ ‘ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੀਆਰਟੀਸੀ ਬੱਸ ਕੰਡਕਟਰ ਨੇ ਇਕ ਸਵਾਰੀ ਦੇ ਥੱਪੜ ਜੜ ਦਿੱਤਾ | ਲੁਧਿਆਣਾ ਬੱਸ ਸਟੈਂਡ ‘ਤੇ ਕੰਡਕਟਰ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ | ਜਿੱਥੇ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ ‘ਚ ਟਿਕਟ ਨੂੰ ਲੈ ਕੇ ਪਰਿਵਾਰ ਦੀ ਕੰਡਕਟਰ ਨਾਲ ਬਹਿਸ ਹੋ ਗਈ ਅਤੇ ਕੰਡਕਟਰ ਨੇ ਝਗੜੇ ‘ਚ ਵਿਅਕਤੀ ਨੂੰ ਥੱਪੜ ਮਾਰ ਦਿੱਤਾ |
ਜਿਸ ਤੋਂ ਬਾਅਦ ਪੀੜਤ ਰਾਜੂ ਨੇ ਕੰਡਕਟਰ ਦੇ ਖ਼ਿਲਾਫ਼ ਵਿਭਾਗ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਪੀੜਤ ਧਿਰ ਨੇ ਦੋਸ਼ੀ ਕੰਡਕਟਰ ਨੂੰ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ | ਇਸ ਸਬੰਧ ਵਿਚ ਲੁਧਿਆਣਾ ਸਥਿਤ ਪੰਜਾਬ ਰੋਡਵੇਜ਼ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵੀਡੀਓ ਵਿਚਲੀ ਬੱਸ ਫਰੀਦਕੋਟ ਡਿੱਪੂ ਦੀ ਹੈ ਅਤੇ ਇਹ ਵੀਡੀਓ ਫਰੀਦਕੋਟ ਡਿਪੂ ਦੇ ਇੰਚਾਰਜ ਨੂੰ ਭੇਜੀ ਜਾਵੇਗੀ ਤਾਂ ਜੋ ਵਿਭਾਗੀ ਕਾਰਵਾਈ ਕੀਤੀ ਜਾ ਸਕੇ।
ਗੱਲਬਾਤ ਕਰਦੇ ਹੋਏ ਪੀੜਤ ਧਿਰ ਨੇ ਦੱਸਿਆ ਕਿ ਉਹ ਬੱਸ ‘ਚ ਆਪਣੇ ਪਰਿਵਾਰ ਸਮੇਤ ਸਵਾਰ ਹੋਣ ਲਈ ਗਿਆ ਸੀ ਅਤੇ ਉਸ ਕੋਲ 20 ਕਿਲੋ ਵਜ਼ਨ ਦਾ ਬੈਗ ਸੀ, ਜਿਸ ਨੂੰ ਲੈ ਕੇ ਕੰਡਕਟਰ ਨੇ ਉਸ ਨੂੰ ਲਿਜਾਣ ਨਹੀਂ ਦਿੱਤਾ ਗਿਆ ਅਤੇ ਉਸ ਨਾਲ ਬਦਸਲੂਕੀ ਕੀਤੀ ਗਈ। ਪੀੜਤ ਨੇ ਇਸ ਸਬੰਧੀ ਇੱਕ ਵੀਡੀਓ ਵੀ ਬਣਾਈ ਹੈ, ਜੋ ਕਿ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।