ਚੰਡੀਗੜ੍ਹ, 24 ਅਪ੍ਰੈਲ 2024: ਚੰਡੀਗੜ੍ਹ (Chandigarh) ਦੇ ਸੈਕਟਰ 22 ਦੀ ਮੋਬਾਈਲ ਮਾਰਕੀਟ ਵਿੱਚ ਬਿਨਾਂ ਬਿੱਲ ਤੋਂ ਮੋਬਾਈਲ ਖਰੀਦਣ ਤੋਂ ਨਾਂਹ ਕਰਨ ’ਤੇ ਇੱਕ ਨੌਜਵਾਨ ਨੇ ਦੁਕਾਨਦਾਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੂੰ ਕੈਬਿਨ ਦੇ ਅੰਦਰੋਂ ਗੋਲੀਆਂ ਦੇ ਖੋਲ ਮਿਲੇ ਹਨ। ਦੇਰ ਸ਼ਾਮ ਇਕ ਨੌਜਵਾਨ ਉਸ ਦੀ ਦੁਕਾਨ ‘ਤੇ 4 ਆਈਫੋਨ ਵੇਚਣ ਲਈ ਆਇਆ। ਤਿੰਨੋਂ ਮੋਬਾਈਲ ਫ਼ੋਨਾਂ ਦਾ ਸੌਦਾ 1.5 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਜਦੋਂ ਉਸ ਨੂੰ ਨੌਜਵਾਨ ‘ਤੇ ਸ਼ੱਕ ਹੋਇਆ ਤਾਂ ਉਸ ਨੇ ਫੋਨ ਦਾ ਬਿੱਲ ਮੰਗਿਆ।
ਫੋਰੈਂਸਿਕ ਮੋਬਾਈਲ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮੌਕੇ ਤੋਂ ਉਂਗਲਾਂ ਦੇ ਨਿਸ਼ਾਨ ਇਕੱਠੇ ਕੀਤੇ। ਸੈਕਟਰ 17 ਥਾਣੇ ਦੀ ਪੁਲਿਸ (Chandigarh) ਨੇ ਦੁਕਾਨਦਾਰ ਬਾਪੂਧਾਮ ਵਾਸੀ ਸੋਨੂੰ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਮਾਮਲੇ ਵਿੱਚ ਸੀਸੀਟੀਵੀ ਕੈਮਰੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੁਕਾਨ ਵਿੱਚ ਲੱਗੇ ਕੈਮਰੇ ਦਾ ਡੀਵੀਆਰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਸੈਕਟਰ 17 ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।