July 7, 2024 6:42 pm
Somali Mogadishu

ਸੋਮਾਲੀਆ ‘ਚ ਮੋਗਾਦਿਸ਼ੂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਹੋਏ ਬੰਬ ਧਮਾਕੇ, 8 ਲੋਕਾਂ ਦੀ ਮੌਤ

ਚੰਡੀਗੜ੍ਹ 12 ਜਨਵਰੀ 2022: ਸੋਮਾਲੀਆ (Somali) ਦੀ ਰਾਜਧਾਨੀ ਮੋਗਾਦਿਸ਼ੂ (Mogadishu) ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਹੋਏ ਜ਼ਬਰਦਸਤ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਇਸ ਬੰਬ ਧਮਾਕੇ ‘ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ 9 ਹੋਰ ਜ਼ਖਮੀ ਹੋ ਗਏ। ਮਦੀਨਾ ਹਸਪਤਾਲ ਵਿੱਚ ਕੰਮ ਕਰ ਰਹੇ ਡਾ.ਅਬਦੁਲਕਾਦਿਰ ਆਦਮ ਨੇ ਮ੍ਰਿਤਕਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ।

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਥੋਂ ਲੰਘ ਰਹੇ ਸੰਯੁਕਤ ਰਾਸ਼ਟਰ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ ਜਾਪਦਾ ਹੈ। ਇਹ ਧਮਾਕਾ ਅਤਿ-ਸੁਰੱਖਿਅਤ ਹਵਾਈ ਅੱਡੇ ਦੇ ਰਸਤੇ ‘ਤੇ ਇਕ ਚੌਕੀ ‘ਤੇ ਹੋਇਆ। ਅਮੀਨ ਐਂਬੂਲੈਂਸ ਸੇਵਾ ਦੇ ਸੰਸਥਾਪਕ ਅਬਦੁਲਕਾਦਿਰ ਅਦਾਨ ਨੇ ਟਵੀਟ ਕੀਤਾ ਕਿ ਉਹ “ਮੋਗਾਦਿਸ਼ੂ (Mogadishu) ਵਿੱਚ ਹੋਈਆਂ ਮੌਤਾਂ ਤੋਂ ਬਹੁਤ ਦੁਖੀ ਹਨ।”ਉਨ੍ਹਾਂ ਮੌਕੇ ’ਤੇ ਨੁਕਸਾਨੇ ਗਏ ਵਾਹਨਾਂ ਦੀ ਤਸਵੀਰ ਵੀ ਸਾਂਝੀ ਕੀਤੀ। ਅਲਕਾਇਦਾ ਨਾਲ ਜੁੜਿਆ ਅੱਤਵਾਦੀ ਸੰਗਠਨ ਅਲ-ਸ਼ਬਾਬ ਜੋ ਸੋਮਾਲੀਆ ਦੇ ਕਈ ਹਿੱਸਿਆਂ ਨੂੰ ਕੰਟਰੋਲ ਕਰਦਾ ਹੈ, ਅਕਸਰ ਰਾਜਧਾਨੀ ਦੇ ਮਹੱਤਵਪੂਰਨ ਇਲਾਕਿਆਂ ਵਿੱਚ ਧਮਾਕਿਆਂ ਨੂੰ ਅੰਜਾਮ ਦਿੰਦਾ ਹੈ।