ਪੇਸ਼ਾਵਰ

ਪਾਕਿਸਤਾਨ ਦੇ ਪੇਸ਼ਾਵਰ ‘ਚ ਨਮਾਜ਼ ਦੌਰਾਨ ਹੋਇਆ ਬੰਬ ਧਮਾਕਾ, 56 ਜਣਿਆਂ ਦੀ ਹੋਈ ਮੌਤ

ਚੰਡੀਗੜ੍ਹ 04 ਮਾਰਚ 2022: ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪੇਸ਼ਾਵਰ ਦੀ ਇਕ ਮਸਜਿਦ ‘ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਏ ਬੰਬ ਧਮਾਕੇ ‘ਚ ਘੱਟੋ-ਘੱਟ 56 ਜਣਿਆਂ ਦੀ ਮਾਰੇ ਜਾਣ ਦੀ ਖ਼ਬਰ ਹੈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੇਸ਼ਾਵਰ ‘ਚ ਕਿਸਾ ਖਵਾਨੀ ਬਾਜ਼ਾਰ ਖੇਤਰ ਦੀ ਜਾਮੀਆ ਮਸਜਿਦ ‘ਚ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ 10 ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਰਿਪੋਰਟਾਂ ਮੁਤਾਬਕ ਪੁਲਸ ਅਤੇ ਹੋਰ ਸੁਰੱਖਿਆ ਬਲਾਂ ਨੇ ਧਮਾਕੇ ਵਾਲੇ ਇਲਾਕੇ ਨੂੰ ਘੇਰਾਬੰਦੀ ਕਰ ਲਈ ਹੈ । ਪੁਲਸ ਨੂੰ ਸ਼ੱਕ ਹੈ ਕਿ ਧਮਾਕਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੇ ਸਾਥੀ ਨੇੜੇ ਹੀ ਮੌਜੂਦ ਹੋ ਸਕਦੇ ਹਨ। ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਜ਼ਖਮੀਆਂ ‘ਚੋਂ 10 ਦੀ ਹਾਲਤ ਗੰਭੀਰ ਹੈ। ਅਜਿਹੇ ‘ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

Scroll to Top