Congress

ਦਿੱਲੀ ‘ਚ ਕਾਂਗਰਸ ਨੂੰ ਝਟਕਾ, ਕਾਂਗਰਸ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਸਮੇਤ ਦੋ ਕੌਂਸਲਰ ‘ਆਪ’ ‘ਚ ਹੋਏ ਸ਼ਾਮਲ

ਚੰਡੀਗ੍ਹੜ 09 ਦਸੰਬਰ 2022: ਦਿੱਲੀ ਨਗਰ ਨਿਗਮ ਚੋਣਾਂ (MCD) ਚੋਣਾਂ ਖ਼ਤਮ ਹੁੰਦੇ ਹੀ ਆਮ ਆਦਮੀ ਪਾਰਟੀ ਨੇ ਕਾਂਗਰਸ (Congress) ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਸ਼ੁੱਕਰਵਾਰ ਨੂੰ ਕਾਂਗਰਸ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਅਲੀ ਮਹਿੰਦੀ ਦੇ ਨਾਲ ਪਾਰਟੀ ਦੇ ਦੋ ਕੌਂਸਲਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਜਾਣਕਾਰੀ ਮੁਤਾਬਕ ਮੁਸਤਫਾਬਾਦ ਦੀ ਕੌਂਸਲਰ ਸਬਿਲਾ ਬੇਗਮ ਅਤੇ ਬ੍ਰਜਪੁਰੀ ਦੀ ਕੌਂਸਲਰ ਨਾਜ਼ੀਆ ਖਾਤੂਨ ਅਲੀ ਮਹਿੰਦੀ ਦੇ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਈਆਂ ਹਨ। ਐਮਸੀਡੀ ਚੋਣਾਂ ਵਿੱਚ ਕਾਂਗਰਸ ਦੇ ਕੁੱਲ ਨੌਂ ਕੌਂਸਲਰ ਜਿੱਤੇ ਸਨ, ਇਨ੍ਹਾਂ ਨੌਂ ਕੌਂਸਲਰਾਂ ਵਿੱਚੋਂ ਦੋ ਦੇ ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਕਾਂਗਰਸ ਦੇ ਸਿਰਫ਼ ਸੱਤ ਕੌਂਸਲਰ ਹੀ ਰਹਿ ਗਏ ਹਨ।

ਜਿਕਰਯੋਗ ਹੈ ਕਿ ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ। ਦਿੱਲੀ ਨਗਰ ਨਿਗਮ ਚੋਣਾਂ ‘ਚ ‘ਆਪ’ ਨੇ 134 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਭਾਜਪਾ ਨੇ 104, ਕਾਂਗਰਸ ਨੂੰ 9 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। MCD ਦੇ ਕੁੱਲ 250 ਵਾਰਡਾਂ ‘ਚ ਚੋਣਾਂ ਹੋਈਆਂ ਸਨ, 1.45 ਕਰੋੜ ਵੋਟਰਾਂ ‘ਚੋਂ 50 ਫੀਸਦੀ ਤੋਂ ਵੱਧ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।

Scroll to Top