Site icon TheUnmute.com

ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ਰੀਕੇ ਪਰਿਵਾਰ ‘ਚ ਹੋਈ ਖੂਨੀ ਝੜਪ, ਦੋਵੇਂ ਧਿਰਾਂ ਦੇ ਤਿੰਨ ਵਿਅਕਤੀ ਜ਼ਖਮੀ

ਜ਼ਮੀਨੀ ਵਿਵਾਦ

ਗੁਰਦਾਸਪੁਰ 27 ਅਕਤੂਬਰ 2022: ਗੁਰਦਾਸਪੁਰ ਦੇ ਪਿੰਡ ਚੱਗੂਵਾਲ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ‘ਚ ਹੋਈ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਝੜਪ ਦੌਰਾਨ ਦੋਵੇਂ ਧਿਰਾਂ ਦੇ ਤਿੰਨ ਵਿਅਕਤੀ ਜ਼ਖਮੀ ਹੋ ਗਏ ਅਤੇ ਦੋਵੇਂ ਪਰਿਵਾਰਾਂ ਦੇ ਤਿੰਨ ਵਿਅਕਤੀ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ‘ਚ ਜੇਰੇ ਇਲਾਜ ਹਨ |

ਦੱਸਿਆ ਜਾ ਰਿਹਾ ਹੈ ਕਿ ਦੋਵੇ ਧਿਰਾਂ ਦੇ ਲੋਕ ਸ਼ਰੀਕੇ ‘ਚ ਇੱਕੋ ਪਰਿਵਾਰ ਦੇ ਹਨ | ਇਹਨਾਂ ਪਰਿਵਾਰਾਂ ਦੀ ਮਹਿਜ ਦੋ ਕਨਾਲ ਖੇਤੀਬਾੜੀ ਜ਼ਮੀਨ ਨੂੰ ਲੈ ਕੇ ਸਾਲਾਂ ਤੋਂ ਝਗੜਾ ਚੱਲਦਾ ਆ ਰਿਹਾ ਹੈ | ਇਸ ਦੌਰਾਨ ਜਾਗੀਰ ਸਿੰਘ ਅਤੇ ਜੁਗਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕਈ ਸਾਲਾਂ ਤੋਂ ਆਪਣੇ ਸ਼ਰੀਕੇ ਪਰਿਵਾਰ ਨਾਲ ਮਹਿਜ਼ ਦੋ ਕਨਾਲ ਜਮੀਨ ਦਾ ਰੌਲਾ ਹੈ ਅਤੇ ਜਦਕਿ ਦੂਸਰੀ ਧਿਰ ਵਲੋਂ ਉਹਨਾਂ ਦੀ ਜ਼ਮੀਨ ‘ਚ ਝੋਨੇ ਦੀ ਬਿਜਾਈ ਕੀਤੀ ਗਈ ਸੀ |

ਲੇਕਿਨ ਹੁਣ ਜਦੋਂ ਪਟਵਾਰੀ ਨੇ ਜ਼ਮੀਨ ਦੀ ਨਿਸ਼ਾਨ ਦੇਹੀ ਕੀਤੀ ਤਾਂ ਉਹਨਾਂ ਇਹ ਫੈਸਲਾ ਦਿੱਤਾ ਕਿ ਜਿਸ ਦੀ ਜ਼ਮੀਨ ਹੈ ਉਹ ਝੋਨੇ ਦੀ ਕਟਾਈ ਕਰੇਗਾ ਅਤੇ ਜਦੋ ਦੂਜੀ ਧਿਰ ਉਹਨਾਂ ਦੇ ਹਿੱਸੇ ‘ਚ ਆਉਂਦੀ ਜ਼ਮੀਨ ‘ਚ ਕਟਾਈ ਕਰਨ ਲੱਗੇ ਤਾਂ ਉਹਨਾਂ ਵਲੋਂ ਰੋਕੇ ਜਾਣ ‘ਤੇ ਉਸ ਧਿਰ ਵਲੋਂ ਉਹਨਾਂ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਹਨਾਂ ਨੂੰ ਜ਼ਖਮੀ ਕਰ ਦਿੱਤਾ |

ਉਨ੍ਹਾਂ ਦੱਸਿਆ ਕਿ ਉਹ ਇਸ ਲੜਾਈ ਹੋਣ ਦੇ ਖਦਸ਼ੇ ਬਾਬਤ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾ ਚੁੱਕੇ ਸਨ | ਉਧਰ ਇਸ ਲੜਾਈ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ‘ਚ ਦੋ ਧਿਰਾਂ ਦੇ ਲੋਕ ਆਪਸ ‘ਚ ਇਕ ਦੂਸਰੇ ‘ਤੇ ਹਮਲਾ ਕਰ ਰਹੇ ਹਨ | ਉਧਰ ਦੂਜੀ ਧਿਰ ਦੇ ਜਖ਼ਮੀ ਸਤਨਾਮ ਸਿੰਘ ਨੇ ਹਮਲਾ ਕਰਨ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਦੋਸ਼ ਲਗਾਏ ਕਿ ਜਦੋਂ ਉਹ ਆਪਣਾ ਝੋਨੇ ਦੀ ਕਟਾਈ ਕਰ ਰਿਹਾ ਸੀ ਤਾਂ ਇਹਨਾਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਉਸ ‘ਤੇ ਕਿਰਪਾਨਾਂ ਲੈ ਕੇ ਹਮਲਾ ਕਰ ਦਿੱਤਾ ਅਤੇ ਸਤਨਾਮ ਦਾ ਕਹਿਣਾ ਹੈ ਕਿ ਇਹ ਉਸਦਾ ਆਪਣਾ ਸ਼ਰੀਕਾ ਪਰਿਵਾਰ ਹੈ ਅਤੇ ਉਹ ਕਈ ਵਾਰ ਬੈਠ ਕੇ ਇਹਨਾਂ ਨੂੰ ਇਸ ਲੜਾਈ ਦੇ ਹੱਲ ਲਈ ਬੇਨਤੀ ਕਰ ਚੁੱਕਾ ਹੈ ਲੇਕਿਨ ਇਹ ਧਿਰ ਉਸ ਨਾਲ ਕੋਈ ਸਮਝੌਤਾ ਨਹੀਂ ਕਰਦੇ | ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Exit mobile version