Site icon TheUnmute.com

ਮਰਹੂਮ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਮੋਗਾ ‘ਚ ਖ਼ੂਨਦਾਨ ਕੈਂਪ ਲਗਾਇਆ

blood donation camp

ਮੋਗਾ , 8 ਦਸੰਬਰ 2023: ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅੱਜ 94ਵਾਂ ਜਨਮ ਦਿਨ ਮੌਕੇ ਪੰਜਾਬ ਭਰ ਵਿੱਚ ਖ਼ੂਨਦਾਨ ਕੈਂਪ (blood donation camp) ਲਗਾ ਕੇ ਮਨਾਇਆ ਜਾ ਰਿਹਾ ਹੈ | ਇਸੇ ਲੜੀ ਤਹਿਤ ਅੱਜ ਮੋਗਾ ਵਿਖੇ ਵੀ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਸ. ਦੀ ਅਗਵਾਈ ‘ਚ ਸਭ ਤੋਂ ਪਹਿਲਾਂ ਗੁਰਦੁਆਰਾ ਬੀਬੀ ਕਾਹਨ ਕੌਰ ‘ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਖ਼ੂਨਦਾਨ ਕੈਂਪ ਲਗਾਇਆ ਗਿਆ |

ਇਸ ਮੌਕੇ ਜਿੱਥੇ ਨੌਜਵਾਨਾਂ ‘ਚ ਖ਼ੂਨਦਾਨ ਕਰਨ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਇਸ ਮੌਕੇ ਅਕਾਲੀ ਦਲ ਦੇ ਸਮੂਹ ਆਗੂ ਅਤੇ ਵਰਕਰ ਹਾਜਰ ਸਨ।ਮੀਟਿੰਗ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ ਅਤੇ ਫਿਰ ਖ਼ੂਨਦਾਨ ਕੀਤਾ। ਅੱਜ ਮੋਗਾ ਵਿੱਚ 200 ਯੂਨਿਟ ਖੂਨਦਾਨ ਕੀਤਾ ਜਾਵੇਗਾ। ਇਸੇ ਤਰ੍ਹਾਂ 117 ਵਿਧਾਨ ਸਭਾ ਹਲਕਿਆਂ ਵਿੱਚ ਇਹ ਸਮਾਗਮ (blood donation camp)  ਚੱਲ ਰਹੇ ਹਨ।

Exit mobile version