ਚੰਡੀਗੜ੍ਹ 26 ਮਈ 2022: ਰੋਪੜ੍ਹ ਦੀ ਅਦਾਲਤ ਵੱਲੋਂ ਝਗੜੇ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ.ਬਲਬੀਰ ਸਿੰਘ (Dr. Balbir Singh) 3 ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੱਡਾ ਬਿਆਨ ਦਿੱਤਾ ਹੈ । ਇਸ ਦੌਰਾਨ ਕੁਲਤਾਰ ਸੰਧਵਾਂ (Kultar Singh Sandhwan) ਨੇ ਕਿਹਾ ਹੈ ਕਿ ਬਲਬੀਰ ਸਿੰਘ ਜੇਕਰ ਜਲਦ ਹੀ ਸੈਸ਼ਨ ਕੋਰਟ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਅਪੀਲ ਨਹੀਂ ਕਰਦੇ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਇਨ੍ਹਾਂ ਹੀ ਨਹੀਂ ਇਸ ਕਾਰਵਾਈ ਨਾਲ ਉਹਨਾਂ ਦੀ ਵਿਧਾਇਕੀ ਦੇ ਨਾਲ ਨਾਲ ਪਾਰਟੀ ਮੈਂਬਰਸ਼ਿਪ ਵੀ ਜਾ ਸਕਦੀ ਹੈ। ਇਸਦੇ ਨਾਲ ਹੀ ਸਾਲ ਤੋਂ ਵੱਧ ਦੀ ਕੈਦ ਕਾਰਨ ਉਹ ਵਿਧਾਇਕ ਬਣੇ ਰਹਿਣ ਦੇ ਯੋਗ ਨਹੀਂ ਹਨ।
ਕਜਿਕਰਯੋਪਗ ਇਹ ਕਿ 2011 ਵਿੱਚ ਡਾਕਟਰ ਬਲਬੀਰ ਸਿੰਘ ਖ਼ਿਲਾਫ਼ ਝਗੜੇ ਦਾ ਕੇਸ ਦਰਜ ਹੋਇਆ ਸੀ।ਇਸ ਮਾਮਲੇ ਵਿੱਚ ਰੋਪੜ੍ਹ ਅਦਾਲਤ ਨੇ ਉਸਨੂੰ ਹੋਰਨਾਂ ਸਮੇਤ 3 ਸਾਲ ਦੀ ਸਜਾ ਸੁਣਾਈ ਹੈ। ਦੱਸ ਦਈਏ ਕਿ ਭਾਰਤ ਵਿੱਚ ਕੋਈ ਵੀ ਵਿਅਕਤੀ ਜਿਸਨੂੰ 2 ਜਾਂ 2 ਤੋਂ ਵੱਧ ਸਾਲ ਦੀ ਸਜਾ ਸੁਣਾਈ ਗਈ ਹੋਵੇ ਕਿਸੇ ਵੀ ਸਿਆਸੀ ਆਹੁਦੇ ਤੇ ਨਹੀਂ ਰਹਿ ਸਕਦਾ ਅਤੇ ਨਾ ਹੀ ਚੋਣ ਲੜ ਸਕਦਾ ਹੈ।