Site icon TheUnmute.com

ਹਰਿਆਣਾ ਸਰਕਾਰ ਵੱਲੋਂ ਆਂਗਣਵਾੜੀ ਕਾਰਕੁਨਾਂ ਤੇ ਸਹਾਇਕਾਂ ਨੂੰ ਵੱਡਾ ਤੋਹਫਾ

ਹਰਿਆਣਾ

ਚੰਡੀਗੜ੍ਹ, 18 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਂਗਣਵਾੜੀ (Anganwadi) ਕਾਰਕੁਨਾਂ ਤੇ ਸਹਾਇਕਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਮਹੀਨੇਵਾਰ ਮਾਣਭੱਤਾ ਵਿਚ ਵਾਧਾ, ਸੇਵਾਮੁਕਤੀ ‘ਤੇ ਮਿਲਣ ਵਾਲੀ ਰਕਮ ਵਿਚ ਵਾਧਾ ਕਰਨ ਸਮੇਤ ਕਈ ਐਲਾਨ ਕੀਤੇ| ਉਨ੍ਹਾਂ ਨੇ 10 ਸਾਲ ਤੋਂ ਵੱਧ ਤਜੁਰਬੇ ਵਾਲੀ ਆਂਗਣਵਾੜੀ ਕਾਰਕੁਨਾਂ ਦਾ ਮਾਣਭੱਤਾ 12,661 ਰੁਪਏ ਤੋਂ ਵੱਧਾ ਕੇ 14,000 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ |

ਇਸ ਦੇ ਨਾਲ ਹੀ, 10 ਸਾਲ ਤਕ ਦੇ ਤਜੁਰਬੇ ਵਾਲੀ ਆਂਗਣਵਾੜੀ ਕਾਰਕੁਨਾਂ ਅਤੇ ਮਿੰਨੀ ਆਂਗਣਵਾੜੀ (Anganwadi) ਕਾਰਕੁਨਾਂ ਦਾ ਮਾਣਭੱਤਾ 11,401 ਰੁਪਏ ਤੋਂ ਵੱਧਾ ਕੇ 12,500 ਰੁਪਏ ਪ੍ਰਤੀ ਮਹੀਨਾ ਅਤੇ ਆਂਗਨਵਾੜੀ ਸਹਾਇਕਾਂ ਦਾ ਮਾਣਭੱਤਾ 6,781 ਰੁਪਏ ਤੋਂ ਵੱਧਾ ਕੇ 7,500 ਰੁਪਏ ਕੀਤਾ ਗਿਆ ਹੈ| ਇਸ ਐਲਾਨ ਨਾਲ ਹੀ ਹਰਿਆਣਾ ਦੇਸ਼ ਵਿਚ ਆਂਗਨਵਾੜੀ ਕਾਰਕੁਨਾਂ ਨੂੰ ਸੱਭ ਤੋਂ ਵੱਧ ਮਾਣਭੱਤਾ ਦੇਣ ਵਾਲਾ ਸੂਬਾ ਬਣ ਗਿਆ ਹੈ|

ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਮੁੱਖ ਮੰਤਰੀ ਦੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਦੇ ਤਹਿਤ ਆਡਿਓ ਕਾਨਫਰੈਂਸਿੰਗ ਰਾਹੀਂ ਆਂਗਣਵਾੜੀ ਕਾਰਕੁਨਾਂ ਨਾਲ ਸਿੱਧਾ ਗੱਲਬਾਦ ਕਰਨ ਦੌਰਾਨ ਕੀਤੀ| ਉਨ੍ਹਾਂ ਕਿਹਾ ਕਿ ਮੌਜ਼ੂਦਾ ਵਿਚ ਸੂਬੇ ਵਿਚ ਕੁਲ 23,486 ਆਂਗਣਵਾੜੀ ਕਾਰਕੁਨ, 489 ਮਿੰਨੀ ਆਂਗਨਵਾੜੀ ਕਾਰਕੁਨਾਂ ਤੇ 21,732 ਆਂਗਣਵਾੜੀ ਸਹਾਇਕ ਕੰਮ ਕਰਦੇ ਹਨ|

ਮੁੱਖ ਮੰਤੀ ਨੇ ਸੇਵਾਮੁਕਤੀ ‘ਤੇ ਆਂਗਨਵਾੜੀ ਆਂਗਣਵਾੜੀ ਨੂੰ ਦਿੱਤੀ ਜਾਣ ਵਾਲੀ 1 ਲੱਖ ਰੁਪਏ ਦੀ ਰਕਮ ਨੂੰ ਵੱਧਾ ਕੇ 2 ਲੱਖ ਰੁਪਏ ਕਰਨ ਅਤੇ ਆਂਗਣਵਾੜੀ ਸਹਾਇਕਾਂ ਨੂੰ 50,000 ਰੁਪਏ ਤੋਂ ਵੱਧਾ ਕੇ 1 ਲੱਖ ਰੁਪਏ ਕਰਨ ਦਾ ਐਲਾਨ ਕੀਤਾ| ਮੌਜ਼ੂਦਾ ਵਿਚ ਆਂਗਣਵਾੜੀ ਕਾਰਕੁਨਾਂ ਨੂੰ ਸੇਵਾਮੁਕਤੀ ‘ਤੇ 1 ਲੱਖ ਰੁਪਏ ਤੇ ਆਂਗਨਵਾੜੀ ਸਹਾਇਕਾਂ ਨੂੰ 50,000 ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ|

ਮਨੋਹਰ ਲਾਲ ਨੇ ਆਂਗਨਵਾੜੀ ਕਾਰਕੁਨਾਂ ਅਤੇ ਆਂਗਣਵਾੜੀ ਸਹਾਇਕਾਂ ਨੂੰ ਹਰੇਕ ਸਾਲ ਦੋ ਵਰਦੀਆਂ ਲਈ ਦਿੱਤੀ ਜਾਣ ਵਾਲੀ ਰਕਮ 800 ਰੁਪਏ ਤੋਂ ਵੱਧਾ ਕੇ 1500 ਰੁਪਏ ਪ੍ਰਤੀ ਸਾਲ ਕਰਨ ਦਾ ਵੀ ਐਲਾਨ ਕੀਤਾ |

ਮੁੱਖ ਮੰਤਰੀ ਨੇ ਕਿਹਾ ਕਿ ਸੁਪਰਵਾਇਜਰ ਦੇ ਅਹੁਦੇ ਲਈ ਲੋਂੜੀਦਾ ਪਾਤਰਤਾ ਅਤੇ ਘੱਟੋਂ ਘੱਟ ਯੋਗਤਾ ਦੇ ਆਧਾਰ ‘ਤੇ 10 ਸਾਲ ਦੇ ਤਜੁਰਬੇ ਵਾਲੀ ਆਂਗਣਵਾੜੀ ਕਾਰਕੁਨਾਂ ਵਿਚੋਂ ਯੋਗਤਾ-ਕਮ-ਸੀਨੀਆਰਟੀ ਦੇ ਆਧਾਰ ‘ਤੇ ਤਰੱਕੀ ਲਈ ਸੁਪਰਵਾਇਜਰਾਂ ਦੇ 25 ਫੀਸਦੀ ਆਸਾਮੀਆਂ ਵੱਖਰੀ ਰੱਖੀ ਜਾਵੇਗੀ| ਤਰੱਕੀ ਸਰਕਾਰ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਲਿਖਤੀ ਪ੍ਰੀਖਿਆ ਦੇ ਆਧਾਰ ‘ਤੇ ਹੋਵੇਗੀ| ਤਰੱਕੀ ਲਈ ਲਿਖਤੀ ਪ੍ਰੀਖਿਆ ਫਰਵਰੀ, 2024 ਵਿਚ ਆਯੋਜਿਤ ਕੀਤੀ ਜਾਵੇਗੀ|

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਮੌਜ਼ੂਦਾ ਆਂਗਣਵਾੜੀਆਂ ਨੂੰ ਬਦਲ ਕੇ 4000 ਵਾਧੂ ਬਾਲ ਵਾਟਿਕਾਵਾਂ ਸਥਾਪਿਤ ਕਰਕੇ ਉਨ੍ਹਾਂ ਨੂੰ ਪਿੰਡ ਦੇ ਸਰਕਾਰੀ ਸਕੂਲਾਂ ਵਿਚ ਤਬਦੀਲ ਕੀਤਾ ਜਾਵੇਗਾ, ਤਾਂ ਜੋ ਪ੍ਰੀ-ਸਕੂਲ (ਨਰਸਰੀ) ਸਿਖਿਆ ਨੂੰ ਕੌਮੀ ਸਿਖਿਆ ਨੀਤੀ ਅਨੁਸਾਰ ਸਕੂਲ ਸਿਖਿਆ ਵਿਚ ਏਕਿਕ੍ਰਿਤ ਕੀਤਾ ਜਾਵੇਗਾ|

ਮੁੱਖ ਮੰਤਰੀ ਨੇ ਕਿਹਾ ਕਿ ਆਂਗਨਵਾੜੀ ਕਾਰਕੁਨਾਂ ਨੂੰ ਦਿੱਤੀ ਜਾਣ ਵਾਲਾ ਮਾਣਭੱਤੇ ਵਿਚ 60 ਫੀਸਦੀ ਹਿੱਸਾ ਭਾਰਤ ਸਰਕਾਰ ਅਤੇ 40 ਫੀਸਦੀ ਹਿੱਸਾ ਹਰਿਆਣਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ| ਉਪਰੋਕਤ ਰਕਮ ਤੋਂ ਬਾਅਦ ਵਧਾਇਆ ਗਿਆ ਸਾਰਾ ਮਾਣਭੱਤੇ ਨੂੰ ਹਰਿਆਣਾ ਸਰਕਾਰ ਵੱਲੋਂ ਸਹਿਣ ਕੀਤਾ ਜਾਂਦਾ ਹੈ|

ਮਨੋਹਰ ਲਾਲ ਨੇ ਕਿਹਾ ਕਿ ਬਚਪਨ ਨੂੰ ਸੰਭਾਲਣ ਵਾਲੀ ਅਤੇ ਤਰਾਸ਼ਨ ਵਾਲੀ ਆਂਗਣਵਾੜੀ ਕਾਰਕੁਨਾਂ ਦੀ ਬੱਚਿਆਂ ਨੂੰ ਸੰਸਾਕਰੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਹੇ| ਉਨ੍ਹਾਂ ਕਿਹਾ ਕਿ ਵਿਅਕਤੀ ਦਾ ਨਿਰਮਾਣ ਉਸ ਦੇ ਬਚਪਨ ਵਿਚ ਸੱਭ ਤੋਂ ਵੱਧ ਹੁੰਦਾ ਹੈ| ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ ਵਿਚ ਪੋਸ਼ਣ ਦਾ ਮਹੱਤਵ ਨੂੰ ਵੇਖਦੇ ਹੋਏ ਦੇਸ਼ ਵਿਚ ਪੋਸ਼ਣ ਮੁਹਿੰਮ ਚਲਾਈ ਹੈ|

ਇਸ ਮੌਕੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਕਮਿਸ਼ਨਰ ਤੇ ਸਕੱਤਰ ਅਮਨੀਤ ਪੀ ਕੁਮਾਰ, ਮੁੱਖ ਮੰਤਰੀ ਦੇ ਡਿਪਟੀ ਮੁੱਖ ਸਕੱਤਰ ਕੇ.ਮਕਰੰਦ ਪਾਂਡੂਰੰਗ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਮੋਨਿਕਾ ਮਲਿਕ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸਭਿਆਚਾਰ ਵਿਭਾਗ ਦੇ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਗੌਰਵ ਗੁਪਤਾ ਹਾਜਿਰ ਸਨ|

 

Exit mobile version