Site icon TheUnmute.com

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਟੂਰਨਾਮੈਂਟ ਤੋਂ ਬਾਹਰ

Jasprit Bumrah

ਚੰਡੀਗੜ੍ਹ 29 ਸਤੰਬਰ 2022: ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੇ ਅਨੁਭਵੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਦਰਅਸਲ ਜਸਪ੍ਰੀਤ ਬੁਮਰਾਹ ਪਿੱਠ ਦੀ ਸਮੱਸਿਆ ਕਾਰਨ ਵਿਸ਼ਵ ਕੱਪ ਨਹੀਂ ਖੇਡ ਸਕਣਗੇ ।

ਬੀਸੀਸੀਆਈ ਦੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਕੋਈ ਸਰਜਰੀ ਨਹੀਂ ਹੋਵੇਗੀ ਪਰ ਉਹ ਚਾਰ ਤੋਂ ਛੇ ਮਹੀਨਿਆਂ ਲਈ ਕ੍ਰਿਕਟ ਤੋਂ ਦੂਰ ਰਹਿਣਗੇ। ਬੁਮਰਾਹ ਟੀਮ ਦੇ ਨਾਲ ਤਿਰੂਵਨੰਤਪੁਰਮ ਗਏ ਸਨ ਪਰ ਉੱਥੇ ਇੱਕ ਦਿਨ ਦੇ ਅਭਿਆਸ ਤੋਂ ਬਾਅਦ ਬੈਂਗਲੁਰੂ ਚਲੇ ਗਏ। ਬੁਮਰਾਹ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਤੋਂ ਵੀ ਬਾਹਰ ਹੋ ਗਏ ਹਨ |

ਬੁਮਰਾਹ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ਮੈਚ ‘ਚ ਵੀ ਨਹੀਂ ਖੇਡਿਆ ਸੀ। ਉਨ੍ਹਾਂ ਦੀ ਥਾਂ ਦੀਪਕ ਚਾਹਰ ਨੂੰ ਸ਼ਾਮਲ ਕੀਤਾ ਗਿਆ । ਬੁਮਰਾਹ ਨੇ ਏਸ਼ੀਆ ਕੱਪ ‘ਚ ਨਾ ਖੇਡਣ ਤੋਂ ਬਾਅਦ ਵਾਪਸੀ ਕੀਤੀ। ਉਹ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਦੋ ਮੈਚਾਂ ‘ਚ ਨਜ਼ਰ ਆਏ ਸਨ।

Exit mobile version