July 7, 2024 4:32 pm
Rahul Dravid

ਏਸ਼ੀਆ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਮੁੱਖ ਕੋਚ ਰਾਹੁਲ ਦ੍ਰਾਵਿੜ ਕੋਰੋਨਾ ਪਾਜ਼ੀਟਿਵ

ਚੰਡੀਗੜ੍ਹ 23 ਅਗਸਤ 2022: ਏਸ਼ੀਆ ਕੱਪ 2022 (Asia Cup 2022) ਸ਼ੁਰੂ ਹੋਣ ਤੋਂ ਚਾਰ ਦਿਨ ਪਹਿਲਾਂ ਹੀ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਮੁੱਖ ਕੋਚ ਰਾਹੁਲ ਦ੍ਰਾਵਿੜ (Rahul Dravid) ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਬੀਸੀਸੀਆਈ ਦੇ ਖਜ਼ਾਨਚੀ ਅਰੁਣ ਧੂਮਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਏਸ਼ੀਆ ਕੱਪ ‘ਚ ਟੀਮ ਇੰਡੀਆ ਦਾ ਪਹਿਲਾ ਮੈਚ 28 ਅਗਸਤ ਨੂੰ ਪਾਕਿਸਤਾਨ ਨਾਲ ਹੋਵੇਗਾ।

ਇਸਦੇ ਨਾਲ ਹੀ ਇਹ ਸਪੱਸ਼ਟ ਨਹੀਂ ਹੈ ਕਿ ਇਸ ਮੈਚ ਦੌਰਾਨ ਰਾਹੁਲ ਦ੍ਰਾਵਿੜ (Rahul Dravid) ਟੀਮ ਦੇ ਨਾਲ ਹੋਣਗੇ ਜਾਂ ਨਹੀਂ। ਜਦੋਂ ਤੋਂ ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਹੈ, ਬੋਰਡ ਦੀ ਨੀਤੀ ਇਹ ਰਹੀ ਹੈ ਕਿ ਕੋਰੋਨਾ ਪਾਜ਼ੀਟਿਵ ਖਿਡਾਰੀਆਂ ਜਾਂ ਸਹਾਇਕ ਸਟਾਫ ਨੂੰ ਇਕੱਲਿਆਂ ਰੱਖਿਆ ਜਾਵੇ। ਇਸ ਲਈ ਇਹ ਸੰਭਵ ਹੈ ਕਿ ਦ੍ਰਾਵਿੜ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਟੀਮ ‘ਚ ਸ਼ਾਮਲ ਹੋਣਗੇ। ਬੀਸੀਸੀਆਈ ਦੇ ਅਨੁਸਾਰ ਕਾਰਜਕ੍ਰਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਮੁੱਖ ਕੋਚ ਬਾਰੇ ਫੈਸਲਾ ਹੋਣਾ ਬਾਕੀ ਹੈ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਕੋਚ ਬਦਲਿਆ ਜਾਵੇਗਾ ਜਾਂ ਨਹੀਂ।