ਸਿੱਕਮ 5 ਸਤੰਬਰ 2024: ਸਿੱਕਮ ਵਿੱਚ ਇਸ ਸਮੇਂ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਫੌਜ ਦੀ ਇੱਕ ਗੱਡੀ (army vehicle) ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਪੂਰਬੀ ਸਿੱਕਮ ਦੇ ਜਾਲੁਕ ਆਰਮੀ ਕੈਂਪ ਤੋਂ ਦਲਪਚੰਦ ਵੱਲ ਜਾਂਦੇ ਸਮੇਂ ਵਾਪਰਿਆ, ਜਦੋਂ ਫੌਜ ਦੀ ਗੱਡੀ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 4 ਜਵਾਨਾਂ ਦੀ ਮੌਤ ਹੋ ਗਈ। ਸਥਾਨਕ ਪ੍ਰਸ਼ਾਸਨ ਅਤੇ ਫੌਜ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਜਾਰੀ ਹੈ। ਹੋਰ ਵੇਰਵਿਆਂ ਦੀ ਉਡੀਕ ਕਰੋ….
ਸਿੱਕਮ ‘ਚ ਵਾਪਰਿਆ ਵੱਡਾ ਹਾਦਸਾ, ਡੂੰਘੀ ਖੱਡ ‘ਚ ਡਿੱਗੀ ਫੌਜ ਦੀ ਗੱਡੀ
