Site icon TheUnmute.com

ਜਾਮਾ ਮਸਜਿਦ ‘ਚ ਇਕੱਲੀ ਕੁੜੀ ਤੇ ਕੁੜੀਆਂ ਦੇ ਸਮੂਹ ਦੇ ਦਾਖਲੇ ‘ਤੇ ਲਗਾਈ ਪਾਬੰਦੀ

Jama Masjid

ਚੰਡੀਗੜ੍ਹ 24 ਨਵੰਬਰ 2022: ਜਾਮਾ ਮਸਜਿਦ (Jama Masjid) ਪ੍ਰਸ਼ਾਸਨ ਨੇ ਇਕ ਹੁਕਮ ਜਾਰੀ ਕਰ ਕੇ ਇਕੱਲੀ ਜਾਂ ਸਮੂਹ ਵਿਚ ਆਉਣ ਵਾਲੀਆਂ ਕੁੜੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਾਮਾ ਮਸਜਿਦ ਪ੍ਰਸ਼ਾਸਨ ਦੇ ਇਸ ਹੁਕਮ ਨੂੰ ਲੈ ਕੇ ਲੋਕ ਵੱਖ-ਵੱਖ ਤਰੀਕਿਆਂ ਨਾਲ ਲੈ ਰਹੇ ਹਨ। ਦੂਜੇ ਪਾਸੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।

ਮਾਲੀਵਾਲ ਨੇ ਟਵੀਟ ਕੀਤਾ ਹੈ ਕਿ ਜਿੰਨਾ ਪੁਰਸ਼ ਨੂੰ ਪੂਜਾ ਕਰਨ ਦਾ ਅਧਿਕਾਰ ਹੈ, ਓਨਾ ਹੀ ਔਰਤ ਨੂੰ ਵੀ ਹੈ। ਮੈਂ ਜਾਮਾ ਮਸਜਿਦ (Jama Masjid) ਦੇ ਇਮਾਮ ਨੂੰ ਨੋਟਿਸ ਜਾਰੀ ਕਰ ਰਹੀ ਹਾਂ। ਕਿਸੇ ਨੂੰ ਵੀ ਇਸ ਤਰ੍ਹਾਂ ਕੁੜੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦਾ ਅਧਿਕਾਰ ਨਹੀਂ ਹੈ।ਮਾਮਲਾ ਵਧਦਾ ਦੇਖ ਕੇ ਜਾਮਾ ਮਸਜਿਦ ਦੇ ਪੀਆਰਓ ਸਬੀਉੱਲ੍ਹਾ ਖਾਨ ਨੇ ਸਪੱਸ਼ਟ ਕੀਤਾ ਕਿ ਇਕੱਲੀਆਂ ਕੁੜੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਹੈ। ਇਹ ਫੈਸਲਾ ਧਾਰਮਿਕ ਸਥਾਨ ਹੋਣ ਨੂੰ ਦੇਖਦੇ ਹੋਏ ਲਿਆ ਗਿਆ ਹੈ। ਭਗਤੀ ਕਰਨ ਵਾਲਿਆਂ ਲਈ ਕੋਈ ਪਾਬੰਦੀ ਨਹੀਂ ਹੈ।

Exit mobile version