Site icon TheUnmute.com

ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ‘ਚ 70 ਸਾਲਾ ਬਜ਼ੁਰਗ ਦਾ ਘਰ ਵੜ ਕੇ ਕੀਤਾ ਕਤਲ

Majitha Road area

ਅੰਮ੍ਰਿਤਸਰ , 29 ਫਰਵਰੀ 2024: ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ (Majitha Road area) ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਘਰ ਦੇ ਅੰਦਰ ਵੜ ਕੇ ਦੋ ਅਣਪਛਾਤੇ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਬਜ਼ੁਰਗ ਦੇ ਹੱਥ ਪੈਰ ਅਤੇ ਮੂੰਹ ਬੰਨ ਕੇ ਉਸ ਦਾ ਕਤਲ ਕੀਤਾ ਗਿਆ ਹੈ।

ਪੁਲਿਸ ਇਹ ਪਤਾ ਲਗਾਉਣ ‘ਚ ਜੁਟੀ ਹੋਈ ਹੈ ਕਿ ਇਹ ਕਤਲ ਲੁੱਟ ਦੀ ਨੀਅਤ ਨਾਲ ਜਾਂ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਸਾਨੂੰ ਦੇਰ ਰਾਤ ਆਰੀ ਦੇ ਨਾਲ ਕਿਸੇ ਚੀਜ ਨੂੰ ਕੱਟਣ ਦੀ ਆਵਾਜ਼ ਆ ਰਹੀ ਸੀ ਜਦੋਂ ਅਸੀਂ ਉੱਠ ਕੇ ਵੇਖਿਆ ਤਾਂ ਸਾਨੂੰ ਪਹਿਲਾਂ ਕੋਈ ਨਜ਼ਰ ਨਾ ਆਇਆ | ਉਸ ਤੋਂ ਬਾਅਦ ਅਸੀਂ ਵੇਖਿਆ ਤਾਂ ਸਾਨੂੰ ਇੱਕ ਬੰਦਾ ਬਾਹਰ ਨੂੰ ਜਾਂਦਾ ਨਜ਼ਰ ਆਇਆ ਤੇ ਅਸੀਂ ਜਦੋਂ ਆਪਣੇ ਨਾਲ ਵਾਲੇ ਘਰ ਵਿੱਚ ਝਾਤੀ ਮਾਰੀ ਤਾਂ ਇੱਕ ਹੋਰ ਬੰਦਾ ਸਾਨੂੰ ਦਿਖਾਈ ਦਿੱਤਾ, ਅਸੀਂ ਜਦੋਂ ਘਰ ਦਾ ਤਾਲਾ ਤੋੜ ਕੇ ਅੰਦਰ ਵੇਖਿਆ ਤੇ ਅੰਦਰ ਸਾਡੇ ਗੁਆਂਢੀ ਬਜ਼ੁਰਗ ਵਿਜੇ ਖੰਨਾ ਪਿਆ ਹੈ ਅਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ |

ਉਨ੍ਹਾਂ ਦੱਸਿਆ ਕਿ ਜਿਹਨਾਂ ਦਾ ਮੂੰਹ ਹੱਥ ਤੇ ਪੈਰ ਬੰਨੇ ਹੋਏ ਸਨ ਅਸੀਂ ਮੌਕੇ ਤੇ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਉਹਨਾਂ ਕਿਹਾ ਕਿ ਮ੍ਰਿਤਕ ਦੇ ਬੱਚੇ ਬਾਹਰ ਰਹਿੰਦੇ ਹਨ, ਇਹ ਘਰ ਵਿੱਚ ਇਕੱਲੇ ਰਹਿੰਦੇ ਸਨ। ਇਹਨਾਂ ਦੀ ਉਮਰ 75 ਸਾਲ ਦੇ ਕਰੀਬ ਹੈ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ।

ਪੁਲਿਸ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਉੱਥੇ ਹੀ ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀ ਡੀਸੀਪੀ ਪ੍ਰਗਿਆ ਜੈਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮਜੀਠਾ ਰੋਡ (Majitha Road area) ਗਲੀ ਨੰਬਰ ਤਿੰਨ ਦੇ ਵਿੱਚ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਜ਼ੁਰਗ ਵਿਅਕਤੀ ਦਾ ਨਾ ਵਿਜੇ ਖੰਨਾ ਹੈ ਤੇ ਉਸ ਦੇ ਬੱਚੇ ਬਾਹਰ ਰਹਿੰਦੇ ਹਨ ਅਤੇ ਇਹ ਘਰ ਵਿੱਚ ਇਕੱਲੇ ਰਹਿੰਦੇ ਸਨ | ਉਹਨਾਂ ਦੱਸਿਆ ਕਿ ਦੋ ਦੇ ਕਰੀਬ ਜਣਿਆਂ ਵੱਲੋਂ ਇਸ ਕਤਲ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Exit mobile version