July 7, 2024 7:06 am
Earthquake

ਦੱਖਣੀ ਪ੍ਰਸ਼ਾਂਤ ਮਹਾਸਾਗਰ ‘ਚ ਟੋਂਗਾ ਟਾਪੂ ਨੇੜੇ ਆਇਆ 7.1 ਤੀਬਰਤਾ ਦਾ ਭੂਚਾਲ

ਚੰਡੀਗੜ੍ਹ 11 ਨਵੰਬਰ 2022: ਸ਼ੁੱਕਰਵਾਰ ਦੇਰ ਰਾਤ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਟੋਂਗਾ (Tonga) ਟਾਪੂ ਦੇ ਨੇੜੇ ਸਮੁੰਦਰ ਵਿੱਚ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਆਉਣ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਹ ਭੂਚਾਲ ਰਾਜਧਾਨੀ ਤੋਂ ਕਰੀਬ 207 ਕਿਲੋਮੀਟਰ ਦੂਰ ਸਮੁੰਦਰ ਵਿੱਚ ਆਇਆ। ਭੂਚਾਲ ਦੇ ਬਾਅਦ ਟੋਂਗਾ ਸਰਕਾਰ ਨੇ ਸ਼ੁੱਕਰਵਾਰ ਨੂੰ ਸੁਨਾਮੀ ਦੀ ਚਿਤਾਵਨੀ ਜਾਰੀ ਕਰਦਿਆਂ ਨਿਵਾਸੀਆਂ ਨੂੰ ਵਿਦੇਸ਼ ਜਾਣ ਦੀ ਚਿਤਾਵਨੀ ਦਿੱਤੀ ਹੈ । ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ, ਭੂਚਾਲ ਨਯਾਫੂ ਤੋਂ ਲਗਭਗ 207 ਕਿਲੋਮੀਟਰ ਦੱਖਣ-ਪੂਰਬ ਵਿੱਚ ਸਮੁੰਦਰ ਵਿੱਚ 24.8 ਕਿਲੋਮੀਟਰ (15.4 ਮੀਲ) ਦੀ ਡੂੰਘਾਈ ਵਿੱਚ ਸੀ।