Site icon TheUnmute.com

ਜ਼ੀਰਕਪੁਰ ‘ਚ ਕਾਰ ਨੇ ਦਰੜਿਆ 4 ਸਾਲ ਦਾ ਮਾਸੂਮ ਬੱਚਾ, ਘਟਨਾ CCTV ਕੈਮਰੇ ‘ਚ ਕੈਦ

Zirakpur

ਚੰਡੀਗੜ੍ਹ, 3 ਨਵੰਬਰ 2023: ਪੰਜਾਬ ਦੇ ਮੋਹਾਲੀ ਦੇ ਜ਼ੀਰਕਪੁਰ (Zirakpur) ਇਲਾਕੇ ਵਿੱਚ ਇੱਕ ਮਾਸੂਮ ਬੱਚੇ ਨੂੰ ਕਾਰ ਨੇ ਦਰੜ ਦਿੱਤਾ, ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਇੱਕ 4 ਸਾਲ ਦਾ ਬੱਚਾ ਪੀਰ ਮੁਛੱਲਾ ‘ਚ ਇਲਾਕੇ ਦੀ ਗਲੀ ਦੇ ਬਾਹਰ ਖੇਡ ਰਿਹਾ ਸੀ। ਮ੍ਰਿਤਕ ਬੱਚੇ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ। ਉਸ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਹਾਦਸੇ ਤੋਂ ਬਾਅਦ ਮੌਕੇ ‘ਤੇ ਵੱਡੀ ਭੀੜ ਇਕੱਠੀ ਹੋ ਗਈ। ਜਦੋਂ ਮ੍ਰਿਤਕ ਦਾ ਪਿਤਾ ਵਰਿੰਦਰ ਕੁਮਾਰ ਜਲਦੀ ਨਾਲ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਉਸ ਦੇ ਸਾਈਕਲ ਦਾ ਪਹੀਆ ਪੰਕਚਰ ਹੋ ਗਿਆ। ਫਿਰ ਉਥੋਂ ਜਾ ਰਿਹਾ ਪੰਚਕੂਲਾ ਸੈਕਟਰ-20 ਦਾ ਰਹਿਣ ਵਾਲਾ ਅਨਿਲ ਕੁਮਾਰ ਉਸ ਨੂੰ ਆਪਣੀ ਕਾਰ ਵਿਚ ਪੰਚਕੂਲਾ ਦੇ ਸੈਕਟਰ-6 ਹਸਪਤਾਲ ਲੈ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।

Exit mobile version