Site icon TheUnmute.com

Amloh News: ਕ੍ਰਿਕਟ ਖੇਡਣ ਗਿਆ 12 ਸਾਲ ਦਾ ਬੱਚਾ ਹੋਇਆ ਲਾਪਤਾ, ਪੁਲਿਸ ਵੱਲੋਂ ਅਗਵਾ ਦਾ ਕੇਸ ਦਰਜ

Amloh

ਅਮਲੋਹ , 9 ਜੁਲਾਈ 2024: ਪਿੰਡ ਅਲੀਪੁਰ ਸੰਦਲ ਦੇ 12 ਸਾਲਾਂ ਦੇ ਬੱਚੇ ਦਾ ਬੀਤੇ ਐਤਵਾਰ ਤੋਂ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਬੱਚੇ ਦਾ ਨਾਂ ਜਸਕੀਰਤ ਸਿੰਘ ਹੈ ਜੋ ਕਿ ਐਤਵਾਰ ਨੂੰ ਸਵੇਰੇ ਕ੍ਰਿਕਟ ਖੇਡਣ ਲਈ ਸਾਈਕਲ ‘ਤੇ ਘਰ ਤੋਂ ਗਿਆ, ਪਰ ਵਾਪਸ ਨਹੀਂ ਪਰਤਿਆ | ਪਰਿਵਾਰ ਨੇ ਬੱਚੇ ਦੀ ਭਾਲ ਕੀਤੀ ਪਰ ਕੀਤੇ ਨਹੀਂ ਮਿਲਿਆ |

ਥਾਣਾ ਅਮਲੋਹ (Amloh) ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |ਇਸ ਮਾਮਲੇ ਨੂੰ ਲੈ ਕੇ ਥਾਣਾ ਅਮਲੋਹ ਦੇ ਐਸ.ਐਚ.ਓ. ਬਲਵੀਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਪਿੰਡ ਅਲੀਪੁਰ ਸੰਦਲ ਦੇ ਪਰਵਿੰਦਰ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜਸਕੀਰਤ ਸਿੰਘ (12 ਸਾਲ ) 7 ਜੁਲਾਈ ਦਿਨ ਐਤਵਾਰ ਨੂੰ ਸਵੇਰੇ ਘਰੋਂ ਸਾਈਕਲ ‘ਤੇ ਸਵਾਰ ਹੋ ਕੇ ਕ੍ਰਿਕਟ ਖੇਡਣ ਲਈ ਗਿਆ ਸੀ, ਪਰ ਘਰ ਵਾਪਸ ਨਹੀਂ ਪਰਤਿਆ। ਬੱਚਾ ਪਹਿਲਾਂ ਵੀ ਕ੍ਰਿਕਟ ਖੇਡਣ ਲਈ ਜਾਂਦਾ ਸੀ | ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ | ਪੁਲਿਸ ਨੇ ਪਰਿਵਾਰ ਦੇ ਬਿਆਨਾਂ ‘ਤੇ ਅਣਪਛਾਤੇ ਖ਼ਿਲਾਫ ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

Exit mobile version