Site icon TheUnmute.com

ਮਹਾਨ ਗਾਇਕ ਮੁਹੰਮਦ ਰਫ਼ੀ ਦੀ ਯਾਦ ’ਚ ਅੰਮ੍ਰਿਤਸਰ ਵਿਖੇ ਬਣਾਇਆ ਜਾ ਰਿਹੈ 100 ਫੁੱਟ ਉੱਚਾ ‘ਰਫ਼ੀ ਮੀਨਾਰ’

Mohammad Rafi

ਚੰਡੀਗੜ੍ਹ, 23 ਦਸੰਬਰ 2023: ਮਹਾਨ ਗਾਇਕ ਮੁਹੰਮਦ ਰਫ਼ੀ (Mohammad Rafi) ਦੀ ਜਨਮ ਦਿਨ ਲਈ ਦੇਸ਼ ਭਰ ਦੇ ਨਾਲ-ਨਾਲ ਮੁੰਬਈ ‘ਚ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਉਨ੍ਹਾਂ ਦੇ ਜਨਮ ਸਥਾਨ ‘ਤੇ 100 ਫੁੱਟ ਉੱਚਾ ‘ਰਫ਼ੀ ਮੀਨਾਰ’ ਬਣਾਇਆ ਜਾ ਰਿਹਾ ਹੈ। ਮੁਹੰਮਦ ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਹੋਇਆ ਸੀ ਤੇ 31 ਜੁਲਾਈ 1980 ਨੂੰ ਰਫ਼ੀ ਦੁਨੀਆ ਨੂੰ ਅਲਵਿਦਾ ਕਹਿ ਗਏ |

ਇਸ ਸੰਬੰਧੀ ਸਮਾਗਮ ਐਤਵਾਰ ਨੂੰ ਵਰਲਡ ਆਫ ਮੁਹੰਮਦ ਰਫ਼ੀ (Mohammad Rafi) ਵੈਲਫੇਅਰ ਫਾਊਂਡੇਸ਼ਨ (WMRWF) ਤੇ ਸ਼੍ਰੀ ਸ਼ਨਮੁਖਾਨੰਦ ਫਾਈਨ ਆਰਟਸ ਅਤੇ ਸੰਗੀਤ ਸਭਾ (SSFASS) ਦੇ ਸਹਿਯੋਗ ਨਾਲ ਸ਼ਨਮੁਖਾਨੰਦ ਹਾਲ ‘ਚ ਕਰਵਾਇਆ ਜਾਵੇਗਾ, ਜਿਸ ਵਿਚ 2024 ਦੇ ਅਗਲੇ 12 ਮਹੀਨਿਆਂ ਲਈ ਨਿਰਧਾਰਤ ਈਵੈਂਟਸ ਦੀ ਇਕ ਸੀਰੀਜ਼ ਦੇ ਨਾਲ, 24 ਦਸੰਬਰ, 2024 (24 ਦਸੰਬਰ, 1924- 31 ਜੁਲਾਈ, 1980) ਨੂੰ ਰਫੀ ਦੇ 100ਵੇਂ ਜਨਮਦਿਨ ‘ਤੇ ਇਕ ਮੈਗਾ ਸੰਗੀਤਮਈ ਕ੍ਰੈਸੇਂਡੋ ‘ਚ ਸਮਾਪਨ ਹੋਵੇਗਾ।

Exit mobile version