Reserve Bank of India

Reserve Bank of India :ਨਵੇਂ ਸਾਲ ਦੇ ਪਹਿਲੇ ਦਿਨ ATM ਸੇਵਾ ਹੋਵੇਗੀ ਮਹਿੰਗੀ , ਜਾਣੋ !ਪੂਰੀ ਖ਼ਬਰ

ਚੰਡੀਗੜ੍ਹ 03 ਦਸੰਬਰ 2021: ਵੱਧ ਰਹੀ ਮਹਿੰਗਾਈ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਖ਼ਾਤਾਧਾਰਕਾਂ ਲਈ ਬੈਂਕਿੰਗ ਸੇਵਾ ਮਹਿੰਗੀ ਜਾਵੇਗੀ। ਨਵੇਂ ਸਾਲ ‘ਚ 1 ਜਨਵਰੀ ਤੋਂ ATM ਤੋਂ ਪੈਸੇ ਕਢਵਾਉਣ ‘ਤੇ ਜ਼ਿਆਦਾ ਫੀਸ ਦੇਣੀ ਪਵੇਗੀ।ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਜੂਨ ਵਿੱਚ ਹੀ ਬੈਂਕਾਂ ਨੂੰ ਮੁਫਤ ਸੀਮਾ ਤੋਂ ਬਾਅਦ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਸੀ, ਜੋ ਕਿ ਨਵੇਂ ਸਾਲ ਤੋਂ ਲਾਗੂ ਹੋਵੇਗੀ।ਰਿਜ਼ਰਵ ਬੈਂਕ ਮੁਤਾਬਕ ਹਰ ਬੈਂਕ ਆਪਣੇ ਖ਼ਾਤਾਧਾਰਕਾਂ ਲਈ ਨਕਦ ਤੇ ਵਿੱਤੀ ਸੇਵਾਵਾਂ ਲਈ ਹਰ ਮਹੀਨੇ ਇੱਕ ਮੁਫਤ ਸੀਮਾ ਨਿਰਧਾਰਤ ਕਰਦਾ ਹੈ। ਬੈਂਕ ਇਸ ਹੱਦ ਤੋਂ ਵੱਧ ਸੇਵਾਵਾਂ ਦੇਣ ਲਈ ਚਾਰਜ ਲਗਾਏ ਜਾਂਦੇ ਹਨ।ਭਾਰਤੀ ਰਿਜ਼ਰਵ ਬੈਂਕ (Reserve Bank of India)ਨੇ ਕਿਹਾ ਸੀ ਕਿ ਬੈਂਕਾਂ ਨੂੰ ਜ਼ਿਆਦਾ ਇੰਟਰਚੇਂਜ ਚਾਰਜ ਅਤੇ ਲਾਗਤ ਵਧਣ ਕਾਰਨ ATM ਵਿਚੋਂ ਪੈਸੇ ਕਢਵਾਉਣ ਦੇ ਖਰਚੇ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ AXIS BANK , HDFC ਸਮੇਤ ਹੋਰ ਸਰਕਾਰੀ ਅਤੇ ਨਿੱਜੀ ਬੈਂਕਾਂ ਤੋਂ ਪੈਸੇ ਕਢਵਾਉਣ ‘ਤੇ ਜ਼ਿਆਦਾ ਚਾਰਜ ਲਗਣਗੇ ।

ਵਰਤਮਾਨ ਸਮੇਂ ਬੈਂਕ ਗਾਹਕਾਂ ਨੂੰ ਪ੍ਰਤੀ ਮਹੀਨਾ ਅੱਠ ਮੁਫਤ ਲੈਣ-ਦੇਣ ਦੀ ਪੇਸ਼ਕਸ਼ ਕਰਦੇ ਹਨ। ਇਸ ਵਿੱਚ ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ ਦੋਵੇਂ ਸ਼ਾਮਲ ਹਨ। ਹਰ ਮਹੀਨੇ ਪੰਜ ਮੁਫਤ ਲੈਣ-ਦੇਣ ਬੈਂਕ ਦੇ ATM ਤੋਂ ਉਪਲਬਧ ਹਨ ਜਿਸ ਬੈਂਕ ਵਿੱਚ ਗਾਹਕ ਦਾ ਖਾਤਾ ਹੈ।ਬੈਂਕ ਗਾਹਕ ਦੇ ATM ਤੋਂ ਨਿਰਧਾਰਤ ਸੀਮਾ ਤੋਂ ਵੱਧ ਪੈਸੇ ਕਢਵਾਉਣ ‘ਤੇ ਚਾਰਜ ਲਗਾ ਸਕਦੇ ਹਨ। ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਐਕਸਿਸ ਬੈਂਕ ਜਾਂ ਹੋਰ ਬੈਂਕਾਂ ਦੇ ATM ‘ਤੇ ਸੀਮਾ ਤੋਂ ਵੱਧ ਵਿੱਤੀ ਲੈਣ-ਦੇਣ ‘ਤੇ 21 ਰੁਪਏ ਅਤੇ GST ਲੱਗੇਗਾ। ਇਹ ਦਰਾਂ 1 ਜਨਵਰੀ 2022 ਤੋਂ ਲਾਗੂ ਹੋ ਜਾਣਗੀਆਂ |ਇੰਟਰਚੇਂਜ ਫੀਸ ਦੇ ਅਨੁਸਾਰ ਕੋਈ ਬੈਂਕ ਆਪਣੇ ਗਾਹਕ ਨੂੰ ਕਿਸੇ ਹੋਰ ਬੈਂਕ ਦੇ ATM ਦੀ ਵਰਤੋਂ ਕਰ ਸਕਦਾ ਹੈ, ਇਸ ਲਈ ATM ਵਾਲੇ ਬੈਂਕ ਨੂੰ ਫੀਸ ਅਦਾ ਕਰਨੀ ਪੈਂਦੀ ਹੈ। ਬੈਂਕ ਇਸ ਫੀਸ ਆਪਣੇ ਗਾਹਕਾਂ ਤੋਂ ਲੈਂਦੇ ਹਨ|

Scroll to Top