ਚੰਡੀਗੜ੍ਹ 2 ਦਸੰਬਰ 2021: ਟਵਿਟਰ ਦੇ ਨਵੇਂ ਬਣੇ ਸੀ.ਈ.ਓ. (Twitter CEO) ਦਾ ਪਰਾਗ ਅਗਰਵਾਲ(Parag Aggarwal) ਐਕਸ਼ਨ ਮੋਡ ’ਚ ਦਿੱਖ ਰਹੇ ਹਨ ਹਨ।ਪਰਾਗ ਅਗਰਵਾਲ ਨੇ ਕੰਪਨੀ ਦੀ ਸੇਫਟੀ ਪਾਲਿਸੀ ਦਾ ਵਿਸਤਾਰ ਕਰਦਿਆਂ ਟਵਿਟਰ ਸੇਫਟੀ ਮੋਡ ਤਹਿਤ ਨਿੱਜੀ ਤਸਵੀਰਾਂ ਅਤੇ ਵੀਡੀਓ ਨੂੰ ਬਿਨਾਂ ਇਜਾਜ਼ਤ ਸਾਂਝੀਆਂ ਕਰਨ ’ਤੇ ਪਾਬੰਦੀ ਲਗਾਈ ਹੈ | ਇਸ ਪਾਲਿਸੀ ਨੂੰ ਸਾਲ ਸਤੰਬਰ ’ਚ ਲਾਗੂ ਕੀਤਾ ਗਿਆ ਸੀ। ਹੈ। ਇਸ ਪਾਲਿਸੀ ਦੇ ਅਨੁਸਾਰ ਇਸਦੀ ਉਲੰਘਣਾ ਕਰਨ ’ਤੇ 7 ਦਿਨਾਂ ਤਕ ਅਕਾਊਂਟ ਨੂੰ ਅਸਥਾਈ ਤੌਰ ’ਤੇ ਬਲਾਕ ਕਰ ਦਿੱਤੋ ਜਾਵੇਗਾ। ਟਵਿਟਰ ਨੇ ਕਿਹਾ ਕਿਸੇ ਵਿਅਕਤੀ ਦੀ ਇਜਾਜ਼ਤ ਦੇ ਬਿਨਾਂ ਉਸਦੀ ਫੋਟੋ ਅਤੇ ਵੀਡੀਓ ਪੋਸਟ ਨੂੰ ਹਟਾਇਆ ਜਾ ਸਕਦਾ ਹੈ। ਇਹ ਪਾਲਿਸੀ ਨੂੰ ਮਸ਼ਹੂਰ ਹਸਤੀਆਂ ਅਤੇ ਮਾਹਿਰਾਂ ਟਵੀਟ ਨੂੰ ਜਨਤਕ ਹਿੱਤ ਲਈ ਮੰਨਿਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਬਿਨਾਂ ਇਜਾਜ਼ਤ ਤੋਂ ਨਿੱਜੀ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਨ ਦੇ ਮਾਮਲੇਸਾਹਮਣੇ ਆਏ ਸਨ , ਜਿਸ ਵਿਚ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਲੋਕਾਂ ਦੇ ਨਿੱਜੀ ਤਸਵੀਰਾਂ-ਵੀਡੀਓ ਸਾਂਝੀਆਂ ਕਰਕੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ ।ਇਸ ਤਰ੍ਹਾਂ ਦੀ ਹਰਕਤ ਨੂੰ ਗੈਰ -ਕਾਨੂੰਨੀ ਮੰਨਿਆ ਜਾਵੇਗਾ।ਟਵਿਟਰ ਸੀ.ਈ.ਓ.(Twitter CEO) ਪਰਾਗ ਅਗਰਵਾਲ(Parag Aggarwal) ਨੇ ਕਿਹਾ ਕਿ ਇਸ ਨਾਲ ਔਰਤਾਂ, ਕਾਰਕੁਨ ਅਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ । ਟਵਿਟਰ ਨੇ ਕਿਹਾ ਕਿ ਜੇਕਰ ਕਿਸੇ ਅਜਿਹੇ ਪੋਸਟ ਖ਼ਿਲਾਫ਼ ਸੂਚਨਾ ਜਾਂ ਰਿਪੋਰਟ ਮਿਲਦੀ ਹੈ ਤਾਂ ਤੁਰੰਤ ਸਖ਼ਤ ਕਾਰਵਾਈ ਹੋਵੇਗੀ ।