ਅੰਮ੍ਰਿਤਸਰ 2 ਦਸੰਬਰ 2021 : ਲਗਾਤਾਰ ਹੀ ਪੰਜਾਬ ਦੌਰੇ ਤੇ ਹਨ ਅਤੇ ਉਨ੍ਹਾਂ ਵੱਲੋਂ ਲਗਾਤਾਰ ਹੀ ਗਾਰੰਟੀਆਂ ਦਾ ਦੌਰ ਵੀ ਜਾਰੀ ਹਨ ਉੱਥੇ ਬੀਤੇ ਸਮੇਂ ਮੋਗਾ ਦੀ ਧਰਤੀ ਤੇ ਔਰਤਾਂ ਲਈ ਹਜ਼ਾਰ ਰੁਪਿਆ ਹਰ ਮਹੀਨੇ ਦੇਣ ਦੀ ਗੱਲ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਚ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ ਉੱਥੇ ਅੱਜ ਇਕ ਵਾਰ ਫਿਰ ਤੋਂ ਅਰਵਿੰਦ ਕੇਜਰੀਵਾਲ ਗੁਰਦਾਸਪੁਰ ਵਿੱਚ ਚੌਥੀ ਗਾਰੰਟੀ ਦੇਣ ਲਈ ਪਹੁੰਚੇ ਹਨ ਅਤੇ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਏਅਰਪੋਰਟ ਤੇ ਪਹੁੰਚ ਪੰਜਾਬ ਦੀ ਸਿੱਖਿਆ ਦੇ ਬਾਰੇ ਚੌਥੀ ਗਾਰੰਟੀ ਦੇਣ ਦੀ ਗੱਲ ਕਹੀ ਗਈ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਗੁਰਦਾਸਪੁਰ ਫੇਰੀ ਤੇ ਹਨ ਜਿੱਥੇ ਉਨ੍ਹਾਂ ਵੱਲੋਂ ਤਿਰੰਗਾ ਝੰਡਾ ਅਤੇ ਚੌਥੀ ਗਾਰੰਟੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਅੰਮ੍ਰਿਤਸਰ ਏਅਰਪੋਰਟ ਪਹੁੰਚਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ਬਿਆਨ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਮੇਰੇ ਵੱਲੋਂ ਤੀਸਰੀ ਗਰੰਟੀ ਦਿੱਤੀ ਗਈ ਉਸ ਤੋਂ ਬਾਅਦ ਮੈਨੂੰ ਗਾਲ੍ਹਾਂ ਕੱਢ ਰਹੇ ਹਨ ਅਤੇ ਉਹ ਕਹਿ ਰਹੇ ਨੇ ਕਿ ਮੇਰਾ ਰੰਗ ਕਾਲਾ ਹੈ ਅਤੇ ਮੈਂ ਸਸਤੇ ਕੱਪੜੇ ਪਾਉਂਦਾ ਹਾਂ ੳੁਨ੍ਹਾਂ ਕਿਹਾ ਕਿ ਬੇਸ਼ੱਕ ਮੇਰਾ ਰੰਗ ਕਾਲਾ ਹੈ ਲੇਕਿਨ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਇਸ ਕਾਲੇ ਰੰਗ ਵਾਲੇ ਭਰਾ ਨੂੰ ਪਸੰਦ ਕਰ ਰਹੀਆਂ ਹਨ ਕੇਜਰੀਵਾਲ ਨੇ ਕਿਹਾ ਕਿ ਉਹ ਗੱਡੀਆਂ ਵਿੱਚ ਘੁੰਮਦੇ ਹਨ ਅਤੇ ਇਸੇ ਕਰਕੇ ਹੀ ਉਹ ਕਾਲੇ ਹਨ ਅਤੇ ਸਸਤੇ ਕੱਪੜੇ ਪਾਉਂਦੇ ਹਨ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਵਾਂਗੂੰ ਹੈਲੀਕਾਪਟਰ ਤੇ ਘੁੰਮਣ ਵਾਲੇ ਮੁੱਖ ਮੰਤਰੀ ਨਹੀਂ ਹਨ ਉਨ੍ਹਾਂ ਕਿਹਾ ਕਿ ਲਗਾਤਾਰ ਹੀ ਮੇਰੇ ਵੱਲੋਂ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਹਨ ਉਸ ਉੱਤੇ ਲਗਾਤਾਰ ਹੀ ਪੰਜਾਬ ਦੇ ਮੁੱਖ ਮੰਤਰੀ ਕੋਈ ਨਾ ਕੋਈ ਟਿੱਪਣੀ ਜ਼ਰੂਰ ਕਰਦੇ ਹਨ ਉਨ੍ਹਾਂ ਕਿਹਾ ਕਿ ਅੱਜ ਵੀ ਚੌਥੀ ਗਿਣਤੀ ਦੇਣ ਵਾਸਤੇ ਮੈਂ ਪਠਾਨਕੋਟ ਜਾ ਰਿਹਾ ਹਾਂ ਜਿੱਥੇ ਤਿਰੰਗਾ ਯਾਤਰਾ ਅਤੇ ਚੌਥੀ ਗਾਰੰਟੀ ਜੋ ਕਿ ਪੰਜਾਬ ਦੀ ਸਿੱਖਿਆ ਦੇ ਨਾਲ ਸਬੰਧਤ ਹੈ ਉਹ ਦਿੱਤੀ ਜਾਵੇਗੀ ਅਤੇ ਜੋ ਵੀ ਮੈਂ ਵਾਅਦਾ ਕਰਾਂਗਾ ਉਸ ਨੂੰ ਪੂਰਾ ਵੀ ਜ਼ਰੂਰ ਕਰਾਂਗਾ ।
ਨਵੰਬਰ 23, 2024 6:58 ਪੂਃ ਦੁਃ