ਫਾਜ਼ਿਲਕਾ, 4 ਨਵੰਬਰ 2023 : ਸਰਹੱਦੀ ਜ਼ਿਲ੍ਹੇ ਫਾਜ਼ਿਲਕਾ (Fazilka) ਵਿਖੇ ਪਹਿਲੀ ਵਾਰ ਹੋ ਰਹੇ ਪੰਜਾਬ ਹੈਂਡੀਕਰਾਡਟ ਫੈਸਟੀਵਲ ਵਿਚ ਜਿੱਥੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਰਾਜਾਂ ਦੀ ਕਲਾ ਦੇ ਸ਼ਾਨਦਾਰ ਰੰਗ ਵੇਖਣ ਨੂੰ ਮਿਲਣਗੇ, ਉਥੇ ਹੀ ਇਸ ਮੇਲੇ ਵਿਚ ਸਥਾਨਕ ਸਮੇਤ ਪੰਜਾਬ ਦ ਵੱਖ ਵੱਖ ਜ਼ਿਲ੍ਹਿਆਂ ਤੋਂ ਹਸਤ ਨਿਰਮਤ ਸਮਾਨ ਦੀਆਂ ਸਟਾਲਾਂ ਵੀ ਵਿਸੇਸ਼ ਖਿੱਚ ਕੇਂਦਰ ਹੋਣਗੀਆਂ।
ਜ਼ਿਲ੍ਹੇ (Fazilka) ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤ ਸਭਿਆਚਾਰ ਮਾਮਲੇ ਵਿਭਾਗ ਦ ਮੰਤਰੀ ਅਨਮੋਲ ਗਗਨ ਮਾਨ ਦੀ ਪ੍ਰੇਰਣਾ ਨਾਲ ਹੋ ਰਹੇ ਇਸ ਫੈਸਟੀਵਲ ਨਾਲ ਫਾਜ਼ਿਲਕਾ ਜ਼ਿਲ੍ਹੇ ਨੂੰ ਇਕ ਪ੍ਰਯਟਨ ਕੇਂਦਰ ਵਜੋਂ ਸਥਾਪਿਤ ਕਰਨ ਵਿਚ ਵੀ ਮੱਦਦ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਵਿਚ ਦੇਬੀ ਮਖਸੂੁਸਪੁਰੀ, ਸੂਫੀ ਗਾਇਕ ਸੁਮੰਗਲ ਅਰੋੜਾ ਤੋਂ ਇਲਾਵਾ ਅਨੇਕਾਂ ਨਾਮੀ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਣਗੇ। ਨਾਲ ਹੀ ਪੰਜਾਬ, ਹਰਿਆਣਾ, ਰਾਜਸਥਾਨ ਦੇ ਲੋਕ ਕਲਾਕਾਰ ਵੀ ਆਪਣੀਆਂ ਲੋਕ ਕਲਾਵਾਂ ਦੀ ਪੇਸ਼ਕਾਰੀ ਦੇਣਗੇ। ਇਹ ਮੇਲਾ 6 ਤੋਂ 10 ਨਵੰਬਰ ਤੱਕ ਲੱਗੇਗਾ | ਇਸ ਤੋਂ ਬਿਨ੍ਹਾਂ ਹੱਥ ਨਾਲ ਬਣੇ ਸਮਾਨ ਦੇ ਸਟਾਲ ਵਿਸੇਸ਼ ਖਿੱਚ ਦਾ ਕੇਂਦਰ ਹੋਣਗੇ ਅਤੇ ਆ ਰਹੇ ਦਿਵਾਲੀ ਦੇ ਤਿਓਹਾਰ ਦੇ ਮੱਦੇਨਜਰ ਇੱਥੋਂ ਬਹੁਤ ਹੀ ਸ਼ਾਨਦਾਰ ਸਮਾਨ ਦੀ ਖਰੀਦਦਾਰੀ ਦਾ ਮੌਕੇ ਫਾਜ਼ਿਲਕਾ ਦੇ ਲੋਕਾਂ ਨੂੰ ਮਿਲੇਗਾ।
ਇਸ ਮੌਕੇ ਹੱਥ ਨਾਲ ਬਣੇ ਆਚਾਰ, ਮੁਰੱਬੇ ਦੀਆਂ ਸਟਾਲਾਂ ਤੋਂ ਇਲਾਵਾ ਸ਼ਹਿਦ, ਫੁਲਕਾਰੀ, ਜੁੱਤੀ, ਪੰਜਾਬੀ ਸੂਟ, ਡੈਕੋਰੇਸ਼ਨ ਨਾਲ ਸੰਬੰਧਤ ਸਮਾਨ, ਵਿਸੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਤਿਆਰ ਕੀਤੇ ਸਮਾਨ, ਫਰਨੀਚਰ, ਬਾਂਸ ਤੋਂ ਬਣੇ ਸਮਾਨ, ਆਰਗੈਨਿਕ ਭੋਜਨ, ਅੰਜੀਰ ਸਟਾਲ, ਮਿੱਟੀ ਦੇ ਦੀਵੇ, ਕੱਢਾਈ ਵਰਕ, ਚਿਕਣਕਾਰੀ, ਲੇਡੀਜ਼ ਸੂਟ, ਪੁਸ਼ਤਕ ਪ੍ਰਦਰਸ਼ਨੀ ਨਾਲ ਸਬੰਧਤ ਸਟਾਲਾਂ ਵੀ ਵਿਸੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਸਤੋਂ ਬਿਨ੍ਹਾਂ ਵੱਖ ਵੱਖ ਰਾਜਾਂ ਦੇ ਭੋਜਨ ਇਸ ਫੈਸਟੀਵਲ ਨੂੰ ਹੋਰ ਵੀ ਦਿਲਚਸਪ ਬਣਾਉਣਗੇ।ਇਹ ਮੇਲਾ ਹਰ ਰੋਜ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਚੱਲਿਆ ਕਰੇਗਾ।
ਬਾਕਸ ਲਈ ਪ੍ਰਸਤਾਵਿਤ ਪਲਾਸਟਿਕ ਮੁਕਤ ਹੋਵੇਗਾ ਫੈਸਟੀਵਲ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਪੰਜਾਬ ਹੈਂਡੀਕਰਾਫਟ ਫੈਸਟੀਵਲ ਨੂੰ ਪਲਾਸਟਿਕ ਮੁਕਤ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਮੇਲੇ ਤੋਂ ਬਾਅਦ ਸਥਾਨਕ ਥਾਂਵਾਂ ਤੇ ਕੋਈ ਕੂੜਾ ਕਰਕਟ ਨਾ ਹੋਵੇ। ਇਸ ਲਈ ਇੱਥੇ ਸਟਾਲਾਂ ਲਗਾਉਣ ਵਾਲੇ ਲੋਕਾਂ ਨੂੰ ਵੀ ਬਕਾਇਦਾ ਪ੍ਰੇਰਿਤ ਕੀਤਾ ਜਾ ਰਿਹਾ ਹੈ।